ਲੁਧਿਆਣਾ ( Rajan ) :- ਵਿਧਾਨ ਸਭਾ ਹਲਕਾ ਪੂਰਵੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 4 ਦੇ ਬਸੰਤ ਵਿਹਾਰ ਵਿਖੇ 10.50 ਲੱਖ ਰੁਪਏ ਦੀ ਲਾਗਤ ਨਾਲ ਪਾਰਕਾਂ ਚ ਹੋਣ ਵਾਲੇ ਕੰਮਾਂ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਫ੍ਰੀ ਦਵਾਈ ਪੜ੍ਹਾਈ ਦੇ ਨਾਲ – ਨਾਲ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹਈਆ ਕਰਾਉਣ ਤੋਂ ਇਲਾਵਾ ਸੂਬੇ ਅੰਦਰ ਸਰਵ ਪੱਖੀ ਵਿਕਾਸ ਕਰਵਾਉਣਾ ਹੈ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਜੇ ਵਿਕਾਸ ਦੀ ਗੱਲ ਕਰੀਏ ਤਾਂ ਹਲਕੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਜੋ ਪਹਿਲਾਂ ਹੀ ਸ਼ੁਰੂ ਕਰਵਾ ਦਿੱਤੇ ਗਏ ਹਨ ਅਤੇ ਜ਼ਿਆਦਾਤਰ ਮੁਕੰਮਲ ਹੋਣ ਦੀ ਕਤਾਰ ਚ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਜਿਨਾਂ ਨੂੰ ਜਲਦ ਹੀ ਸ਼ੁਰੂ ਕਰਵਾ ਕੇ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਅੱਜ ਵਾਰਡ ਨੰਬਰ ਚਾਰ ਦੇ ਮੁਹੱਲਾ ਬਸੰਤ ਵਿਹਾਰ ਦੇ ਪਾਰਕਾਂ ਦੇ ਹੋਣ ਜਾ ਰਹੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਕਰੀਬ 10.50 ਲੱਖ ਰੁਪਏ ਦੀ ਲਾਗਤ ਆਵੇਗੀ , ਇਹਨਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਜਿੱਥੇ ਇਲਾਕਾ ਵਾਸੀਆਂ ਨੂੰ ਸੈਰ ਸਪਾਟੇ ਲਈ ਇੱਕ ਵਧੀਆ ਪਾਰਕ ਮਿਲੇਗਾ, ਉਥੇ ਹੀ ਬੱਚਿਆਂ ਦੇ ਖੇਡਣ ਲਈ ਵੀ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਜਾਣਗੇ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਵੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਵਿਕਾਸ ਕਰਵਾ ਹਲਕੇ ਦੀ ਨੁਹਾਰ ਬਦਲਾਂਗੇ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਹਾਜ਼ਰ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
few clouds
36.6
°
C
36.6
°
36.6
°
39 %
1.1kmh
15 %
Thu
36
°
Fri
37
°
Sat
36
°
Sun
37
°
Mon
39
°


























