ਗੁਰੂਸਰ ਸੁਧਾਰ ( ਜਗਰੂਪ ਸਿੰਘ ਗਰੇਵਾਲ ਸੁਧਾਰ ): ਪਿਛਲੇ ਚਾਰ ਸਾਲਾਂ ਤੋਂ ਪਿੰਡ ਘੁਮਾਣ ਅਤੇ ਮੋਹੀ ਨੂੰ ਜੋੜਦੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦੇ ਚੌਰਾਹੇ ਕਾਰਨ ਵਾਪਰਦੇ ਸੜਕੀ ਖੂਨੀ ਹਾਦਸਿਆ ਕਾਰਨ ਤਕਰੀਬਨ 5 ਮੌਤਾਂ ਅਤੇ ਅਨੇਕਾਂ ਲੋਕ ਜ਼ਖਮੀਂ ਹੋ ਚੁੱਕੇ ਹਨ,ਜਿਸ ਦੇ ਚੱਲਦਿਆਂ ਗ੍ਰਾਮ ਪੰਚਾਇਤ ਘੁਮਾਣ ਅਤੇ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਹਾਦਸਿਆਂ ਦੀ ਵਜ੍ਹਾ ਸੜਕ ਤੇ ਬਣੇ ਚੌਰਾਸਤੇ ਨੂੰ ਦੱਸਦਿਆਂ ਇਨ੍ਹਾਂ ਰਸਤਿਆਂ ਦੇ ਉਪਰ ਵੱਡੇ ਹੰਪ ਬਣਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਹਾਜ਼ਿਰ ਕਿਸਾਨ ਆਗੂ ਗੁਰਮੁਖ ਸਿੰਘ ਘੁਮਾਣ,ਕੈਪਟਨ ਹਾਕਮ ਸਿੰਘ ਨੇ ਦੱਸਿਆ ਕਿ ਇਹ ਮਾਰਗ ਘੁਮਾਣ ਤੇ ਮੋਹੀ ਨੂੰ ਜੋੜਦਾ ਅਤੇ ਬੁਢੇਲ,ਸਹੌਲੀ ਲਿੰਕ ਰੋਡ ਵੀ ਇਸੇ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਆ ਮਿਲਦਾ ਹੈ, ਉਨ੍ਹਾਂ ਦੱਸਿਆ ਭਾਰੀ ਟਰੱਕ ਅਤੇ ਹੋਰ ਯਾਤਰੀ ਆਪਣੇ ਸਾਧਨਾਂ ਨਾਲ ਲੁਧਿਆਣਾ ਜਾਣ ਲਈ ਰਕਬਾ ਟੋਲ ਪਲਾਜ਼ਾ ਦੀ ਪਰਚੀ ਤੋਂ ਬਚਣ ਲਈ ਇਸ ਮਾਰਗ ਦੀ ਵਰਤੋਂ ਕਰਦੇ ਜਿਸ ਦੇ ਚੱਲਦਿਆ ਇਸ ਮਾਰਗ ਤੇ ਪੈਂਦੇ ਇਸ ਚੌਰਾਹੇ ਤੇ ਆਵਾਜ਼ਾਈ ਦੇ ਸਾਧਨ ਬਹੁਤ ਤੇਜ਼ ਲੰਘਦੇ ਹਨ ,ਜਿਸ ਕਾਰਨ ਲਿੰਕ ਰੋਡ ਤੇ ਆਉਣ ਵਾਲੇ ਸਾਧਨਾਂ ਦੀ ਇਨ੍ਹਾਂ ਸਾਧਨਾਂ ਦੀ ਟੱਕਰ ਦੇ ਚੱਲਦਿਆਂ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆ ਹਨ, ਕਿਸਾਨ ਆਗੂ ਗੁਰਮੁਖ ਸਿੰਘ ਘੁਮਾਣ ਨੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਮਾਰਗ ਤੇ ਪੈਂਦੇ ਚੌਰਾਹੇ ਤੇ ਆਵਾਜ਼ਾਈ ਦੇ ਸਾਧਨਾਂ ਦੀ ਰਫ਼ਤਾਰ ਘੱਟ ਕਰਨ ਲਈ ਚਾਰੋਂ ਪਾਸੇ ਵੱਡੇ ਹੰਪ ਬਣਾਏ ਜਾਣ ਤਾਂ ਜ਼ੋ ਇੱਥੋਂ ਗੁਜ਼ਰਦੇ ਰਾਹਗੀਰਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ।ਇਸ ਮੌਕੇ ਰਵਿੰਦਰ ਸਿੰਘ, ਜੋਗਿੰਦਰਪਾਲ ਸਿੰਘ,ਪੰਚ ਅਮਰ ਸਿੰਘ, ਪੰਚ ਜਸਵਿੰਦਰ ਸਿੰਘ , ਗੁਰਮੀਤ ਸਿੰਘ,ਪਿਆਰਾ ਸਿੰਘ, ਖੁਸ਼ਵੰਤ ਸਿੰਘ ਅਤੇ ਜਗਤੇਸ਼ਵਰ ਸਿੰਘ ਹਾਜ਼ਿਰ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
broken clouds
29.6
°
C
29.6
°
29.6
°
67 %
1.5kmh
78 %
Thu
36
°
Fri
36
°
Sat
33
°
Sun
36
°
Mon
39
°


























