ਲੁਧਿਆਣਾ ( ਰਾਜਨ) ਲਿੱਪ ਪਾਰਟੀ ਦੇ ਸੀਨੀਅਰ ਕੌਂਸਲਰ ਹਰਵਿੰਦਰ ਸਿੰਘ ਕਲੇਰ ਵਾਰਡ ਨੰਬਰ 36 ਅਤੇ ਉਨ੍ਹਾਂ ਦੀ ਟੀਮ ਅੱਜ ਵਾਰਡ ਦੇ ਵਿਕਾਸ ਕਾਰਜਾਂ ਦੇ ਮੁੱਦਿਆਂ ਤੇ ਵਿਚਾਰ ਚਰਚਾ ਸਾਂਝੀ ਕੀਤੀ ਗਈ । ਜਿਸ ਵਿਚ ਕੌਂਸਲਰ ਕਲੇਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਗੁਰਮੁਖ ਸਿੰਘ ਰੋਡ ਮਠਾੜੂ ਚੌਕ ਤੋਂ ਲੈ ਕੇ ਰਾਮਪਾਲ ਪਕੌੜਿਆਂ ਤਕ ਸੜਕ ਦੀ ਮਾੜੀ ਦਸ਼ਾ ਬਾਰੇ ਮੀਟਿੰਗ ਦਾ ਮੁੱਖ ਏਜੰਡਾ ਰੱਖਿਆ ਗਿਆ । ਇਸ ਮੌਕੇ ਕੌਂਸਲਰ ਕਲੇਰ ਨੇ ਕਿਹਾ ਕਿ ਮੇਰੀ ਕਾਰਜਕਾਰੀ ਦੇ ਪਿਛਲੇ ਲੰਮੇ ਸਮੇਂ ਦੌਰਾਨ ” ਮੇਰਾ ਵਾਰਡ ਮੇਰਾ ਪਰਿਵਾਰ ” ਵਿੱਚ ਸੇਵਾ ਦੀ ਕਮੀ ਨਹੀਂ ਰੱਖੀ ਗਈ । ਕਲੇਰ ਨੇ ਕਿਹਾ ਕਿ ਦੋ ਚਾਰ ਗਲੀਆਂ ਤੋਂ ਇਲਾਵਾ ਬਾਕੀ ਰਹਿੰਦੀਆਂ ਹੋਣਗੀਆਂ ਜੋ ਉਹ ਵੀ ਜਲਦ ਹੀ ਬਣ ਜਾਣਗੀਆ। ਪਰ ਉਸ ਵੀ ਜਿਆਦਾ ਜਰੂਰੀ ਦੁਸਹਿਰਾ ਗਰਾਊਂਡ ਦੇ ਨਾਲ ਲੱਗਦੀ ਗੁਰਮੁਖ ਸਿੰਘ ਰੋਡ ਦਾ ਹੈ ਜਿਸ ਉਪਰ ਲੀਡਰਾਂ ਤੋਂ ਇਲਾਵਾ ਹਜਾਰਾਂ ਲੋਕ ਅਤੇ ਸਕੂਲੀ ਬੱਚੇ ਲੰਘਦੇ ਹਨ । ਜਿਨ੍ਹਾਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਕਿਹਾ ਕਿ ਹੁਣ ਇਸ ਸੜਕ ਦੇ ਇਹੋ ਜਿਹੇ ਹਲਾਤ ਬਣੇ ਹੋਏ ਹਨ ਕਿ ! ਇਹ ਪਤਾ ਨਹੀਂ ਲੱਗ ਰਿਹਾ ” ਸੜਕ ਵਿੱਚ ਟੋਏ ਹਨ ਜਾਂ ਟੋਇਆਂ ਵਿੱਚ ਸਡ਼ਕ ” ਅਤੇ ਹੁਣ ਗੁਰਮੁਖ ਸਿੰਘ ਰੋਡ ਲਈ ਜੱਦੋ ਜਹਿਦ ਦੀ ਤਿਆਰੀ ਵਿੱਡਣ ਦੀ ਯੋਜਨਾ ਬਣਾਈ ਗਈ ਹੈ। ਕੌਂਸਲਰ ਕਲੇਰ ਅਤੇ ਉਨ੍ਹਾਂ ਦੀ ਟੀਮ ਨੇ ਫੈਸਲਾ ਲਿਆ ਹੈ ਕਿ ਸੋਮਵਾਰ ਮਿਤੀ 19 ਨੂੰ ਪ੍ਰਸ਼ਾਸਨ ਨਾਲ ਇਸ ਮੁੱਦੇ ਤੇ ਗੰਭੀਰਤਾ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਇਸ ਨੂੰ ਜਲਦੀ ਹੀ ਨਵੀਂ ਬਣਾ ਕੇ ਹਲਕਾ ਦੱਖਣੀ ਦੇ ਵਾਸੀਆਂ ਨੂੰ ਤੋਫੇ ਸੌਂਪੀ ਜਾਵੇਗੀ । ਇਸ ਮੌਕੇ ਤੇ ਬਲਵਿੰਦਰ ਸਿੰਘ ਰੰਧਾਵਾ ,ਹਰਮਿੰਦਰ ਸਿੰਘ ਹੀਰਾ, ਸਿਮਰਜੀਤ ਸਿੰਘ ਬਿਰਦੀ,ਇਕਬਾਲ ਸਿੰਘ ਪਾਲੀ ,ਬੀਜੇ ਬਾਬਾ ,ਬੋੜ੍ਹੀ ਬਾਬਾ ,ਕਰਮਜੀਤ ਸਿੰਘ ਵਰਨਾ,ਸੋਨੂੰ ਸਿੰਗਲਾ ,ਗੁਰਮੀਤ ਸਿੰਘ ਭੋਗਲ,ਇੰਦਰਜੀਤ ਸਿੰਘ ਬਿਰਦੀ, ਗੁਰਪ੍ਰੀਤ ਸਿੰਘ,ਵਿਸ਼ਾਲ,ਜਗਜੀਤ ਸਿੰਘ ਲਖਨਪਾਲ, ਬਲਵਿੰਦਰ ਸਿੰਘ ਟਿੰਕੂ, ਪਰਵਿੰਦਰ ਸਿੰਘ ਮੌਜੂਦ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
broken clouds
29.6
°
C
29.6
°
29.6
°
67 %
1.5kmh
78 %
Thu
36
°
Fri
36
°
Sat
33
°
Sun
36
°
Mon
39
°


























