ਨਵਾਂ ਸ਼ਹਿਰ ( ਰਾਜਨਦੀਪ ਕੌਰ ) ਮਾਲ ਰੋਡ ਸਿ਼ਮਲਾ ਦੇ ਇੱਕ ਪਬਲਿਸ਼ਰ ਮਨਿਰਵਾ ਬੁਕ ਹਾਓੁਸ ਵਲੋਂ ਗੁੱਜਰ ਸਮਾਜ ਦੀਆਂ ਔਰਤਾਂ ਵਾਰੇ ਭੈੜੀਆਂ ਟਿੱਪਣੀ ਪ੍ਰਕਾਸਿ਼ਤ ਕਰਨ ਤੇ ਐਕਸ਼ਨ ਵਿੱਚ ਆਏ ਗੁੱਜਰ ਸਮਾਜ ਅੱਗੇ ਗੋਢੇ ਟੇਕਦਿਆ ਅੱਜ ਮੁਆਫੀ ਮੰਗ ਲਈ ਹੈ ਅਤੇ ਆਪਣੇ ਅਡੀਸ਼ਨ ਨੂੰ ਵਾਪਿਸ ਲੈਣ ਅਤੇ ਸਟਾਕ ਨੂੰ ਨਸ਼ਟ ਕਰਨ ਦਾ ਵਾਅਦਾ ਵੀ ਕੀਤਾ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਸਮਾਜ ਦੇ ਆਗੂ ਗੁੱਜਰ ਆਰਮੀ ਦੇ ਪੰਜਾਬ ਪ੍ਰਧਾਨ ਚੌਧਰੀ ਰਾਹੁੱਲ ਆਦੋਆਣਾ ਅਤੇ ਅਬਿਮਾਨਿਓ ਹਿਮਾਚਲ ਏਕਤਾ ਮੋਰਚਾ ਆਗੂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਉਹਨਾਂ ਦੇ ਸਾਹਮਣੇ ਇਹ ਗੱਲ ਸਾਹਮਣੇ ਆਈ ਵੀ ਮਾਲ ਰੋਡ ਸਿਮਲਾ ਦੇ ਇੱਕ ਪਬਲਿਸ਼ਰ ਵਲੋਂ ਕਿਤਾਬ ਵਿੱਚ ਗੁੱਜਰ ਸਮਾਜ ਦੀਆਂ ਔਰਤਾਂ ਵਾਰੇ ਗਲਤ ਸ਼ਬਦਾਵਲੀ ਵਰਤ ਕੇ ਗੁੱਜਰ ਸਮਾਜ ਦਾ ਹੀ ਨਹੀ ਬਲਕਿ ਸਮੁੱਚੀਆਂ ਔਰਤਾਂ ਦਾ ਅਪਮਾਨ ਕੀਤਾ ਹੈ । ਇਸ ਸਬੰਧੀ ਉਹਨਾਂ ਦੀ ਜਥੇਬੰਦੀ ਵਲੋਂ ਹਿਮਾਚਲ ਵਿਖੇ ਕੀਤੇ ਭਰਵੇਂ ਇਕੱਠ ਜਿਸ ਵਿੱਚ ਧੰਨਪਤ ਭੂੰਬਲਾ ਮਹਾਂਮੰਤਰੀ ਪੰਜਾਬ, , ਕਮਲ ਚੌਧਰੀ ਜਿ਼ਲਾ ਪ੍ਰਧਾਨ ਰੂਪਨਗਰ, ਪ੍ਰਕਾਸ਼ ਰਾਓ ਸੂਬਾ ਪ੍ਰਧਾਨ ਹਿਮਾਚਲ ਗੁੱਜਰ ਸਭਾ, ਗੁਲਜਾਰ ਭਾਰਤੀ, ਠਾਕੁਰ ਦਾਸ , ਰਤਨ ਲਾਲ ਅਤੇ ਪਰਮ ਦੇਵ ਸਮੇਤ ਲੱਗਭੱਗ 600 ਵਿਅਕਤੀਆਂ ਦਾ ਇਕੱਠ ਹੋਇਆ ਜਿਸ ਵਿੱਚ ਇਸ ਪਬਲਿਸ਼ਰ ਵਲੋਂ ਮੁਆਫੀ ਮੰਗਦਿਆ ਇਸ ਕਿਤਾਬ ਦੀਆਂ ਵਿੱਕਰੀ ਹੋਈਆਂ ਕਾਪੀਆਂ ਨੂੰ ਵਾਪਿਸ ਲੈਣ, ਉਹਨਾਂ ਪਾਸ ਜੋ ਸਟਾਕ ਪਿਆ ਹੈ ਨੂੰ ਨਸ਼ਟ ਕਰਨ ਦਾ ਵਾਅਦਾ ਕੀਤਾ ਹੈ ਅਤੇ ਅਗਾਹ ਤੋਂ ਅਜਿਹੀ ਗਲਤੀ ਨਾ ਕਰਨ ਦਾ ਵੀ ਵਾਅਦਾ ਕੀਤਾ । ਰਾਹੁੱਲ ਚੌਧਰੀ ਅਤੇ ਅਭਿਮਾਨਿਓ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਅਪਮਾਨ ਜਨਕ ਟਿੱਪਣੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ । ਅਜਿਹੀਆਂ ਅਪਹੂਦਰਿਆਂ ਟਿੱਪਣੀਆਂ ਕਰਨ ਵਾਲਿਆ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ।ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਬਾਬਤ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਵੀ ਦਿੱਤਾ ਗਿਆ ਹੈ ਤਾਂ ਜੋ ਜਿਨ੍ਹਾਂ ਸਰਕਾਰੀ ਅਦਾਰਿਆ ਵਿੱਚ ਇਹ ਕਿਤਾਬ ਗਈ ਹੈ ਉਥੋ ਵਾਪਿਸ ਲਿਆਦੀ ਜਾ ਸਕੇ । ਫੋਟੋ : ਹਿਮਾਚਲ ਵਿਖੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਗੁੱਜਰ ਆਰਮੀ ਦੇ ਆਗੂ ਅਤੇ ਕੀਤੇ ਗਏ ਇਕੱਠ ਦਾ ਦ੍ਰਿਸ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
19.5
°
C
19.5
°
19.5
°
56 %
2.2kmh
0 %
Mon
33
°
Tue
34
°
Wed
35
°
Thu
35
°
Fri
33
°


























