ਲੁਧਿਆਣਾ , ਜੂਨ (ਰਛਪਾਲ ਸਹੋਤਾ )– ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਐਮ.ਪੀ ਅਤੇ ਐਮ.ਐਲ.ਏ ਦਿਆਂ ਪਰਿਵਾਰਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਰੋਸ ਵਜੋਂ ਯੂਥ ਅਕਾਲੀ ਦਲ ਦੇਹਾਤੀ ਅਤੇ ਸ਼ਹਿਰੀ ਦੇ ਪ੍ਰਧਾਨਾਂ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਮਨਪ੍ਰੀਤ ਸਿੰਘ ਮੰਨਾ ਵੱਲੋਂ ਯੂਥ ਸਾਥੀਆਂ ਸਮੇਤ ਵਿਧਾਇਕ ਰਕੇਸ਼ ਪਾਂਡੇ ਦੇ ਸਪੁੱਤਰ ਨੂੰ ਰਹਿਮ ਦੇ ਅਧਾਰ ਤੇ ਮਿਲੀ ਨੌਕਰੀ ਦੇ ਚਲਦਿਆਂ ਪਾਂਡੇ ਦੇ ਘਰ ਜਾ ਕੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੇ ਖਾਸ ਗੱਲ ਇਹ ਰਹੀ ਕਿ ਪਾਂਡੇ ਨੇ ਵੀ ਬਾਹਰ ਆਕੇ ਅਕਾਲੀ ਦਲ ਯੂਥ ਆਗੂਆਂ ਕੋਲੋਂ ਮੂੰਹ ਮਿੱਠਾ ਕਰਦਿਆਂ ਉਨ੍ਹਾਂ ਦਾ ਵੀ ਮੂੰਹ ਮਿੱਠਾ ਕਰਵਾ ਦਿੱਤਾ।ਇਸ ਮੌਕੇ ਧਾਲੀਵਾਲ ਅਤੇ ਮੰਨਾ ਨੇ ਕਿਹਾ ਕਿ ਸੂਬੇ ਦੇ ਵਿੱਚ ਕੈਪਟਨ ਸਰਕਾਰ ਦਾ ਵਿਰੋਧ ਇੰਨਾ ਜਿਆਦਾ ਵਧ ਚੁੱਕਾ ਹੈ ਕਿ ਸੂਬਾ ਵਾਸੀ ਤਾਂ ਵਿਰੋਧ ਵਿੱਚ ਖੜੇ ਹੀ ਹਨ ਬਲਕਿ ਕਾਂਗਰਸੀ ਆਪਣੇ ਮੰਤਰੀਆਂ ਸਮੇਤ ਐਮ.ਪੀ ਅਤੇ ਐਮ.ਐਲ.ਏ ਵੀ ਨਰਾਜ ਨਜਰ ਆ ਰਹੇ ਹਨ।ਜਿਸ ਤੋਂ ਘਬਰਾਏ ਕੈਪਟਨ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੀ ਕੁਰਸੀ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਪੰਜਾਬ ਦੇ ਲੋੜਵੰਦ ਨੌਜਵਾਨਾਂ ਦੇ ਹੱਕਾਂ ਤੇ ਵੱਜ ਰਹੇ ਡਾਕੇ ਨੂੰ ਯੂਥ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।ਇਸ ਮੌਕ ਕੈਪਟਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੈਪਟਨ ਸਾਹਿਬ ਅਜੇ ਵੀ ਸਮਾਂ ਹੈ ਕਿ ਇਹ ਆਰਡਰ ਵਾਪਿਸ ਲੈ ਲਵੋ।ਕਿਤੇ ਇਹ ਨਾ ਹੋਵੇ ਕਿ ਕੁਰਸੀ ਨੂੰ ਬਚਾਉਣ ਦੀ ਲਾਲਸਾ ਵਿੱਚ ਲਿਆ ਗਿਆ ਫੈਸਲਾ ਹੀ ਕੁਰਸੀ ਦੂਰ ਕਰ ਦੇਵੇ।ਇਸ ਮੌਕੇ ਉਨਾਂ ਦੇ ਨਾਲ ਸਤਨਾਮ ਸਿੰਘ ਕੈਲੇ, ਜਸਦੀਪ ਸਿੰਘ ਕਉਂਕੇ, ਕੰਵਰਦੀਪ ਸਿੰਘ ਜੱਗੀ, ਗੁਰਪ੍ਰੀਤ ਸਿੰਘ ਬੇਦੀ, ਜਤਿੰਦਰ ਸਿੰਘ ਖਾਲਸਾ, ਰਿੰਕਾ ਕੁਤਬਾ ਬਾਹਮਣੀਆ, ਦਵਿੰਦਰ ਕਹਿਲ, ਪ੍ਰਦੀਪ ਸਰਾਭਾ, ਮਨੀ ਬੁਟਾਰੀ, ਹਰਸ਼ ਝੱਮਟ, ਨਿੰਦਰ ਰਣੀਆ, ਅਮ੍ਰਿਤਪਾਲ ਸਿੰਘ ਹੈਪੀ ਸਿਵੀਆ ਸਰਕਲ ਪ੍ਰਧਾਨ, ਨਛੱਤਰ ਸਿੰਘ ਐਮ ਸੀ, ਗਗਨਦੀਪ ਸਿੰਘ ਛੰਨਾ, ਕਰਮਜੀਤ ਸਿੰਘ ਗੋਲਡੀ, ਮਿੰਟੂ ਜੱਟਪੁਰਾ, ਸਨੀ ਰਾਏਕੋਟ, ਦੀਪ ਸਿੰਘ ਗੋਲੂ ਸੱਤੋਵਾਲ, ਗੁਰਦੀਪ ਸਿੰਘ ਧਾਲੀਵਾਲ ਜਲਾਲਦੀਵਾਲ, ਸੰਦੀਪ ਸਿੰਘ ਸ਼ੀਪਾ ਰਾਏਕੋਟ ਆਦਿ ਹਾਜਿਰ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
few clouds
36.6
°
C
36.6
°
36.6
°
39 %
1.1kmh
15 %
Thu
36
°
Fri
37
°
Sat
36
°
Sun
37
°
Mon
39
°




























