ਲੁਧਿਆਣਾ 16 ਜੂਨ ( ਧਰਮਜੀਤ , ਸੁਨੀਲ ਕੁਮਾਰ , ਵਰਿੰਦਰ , ਸੰਤੋਸ਼ ) ਦਿਉਰ ਤੇ ਭਾਬੀ ਦਾ ਰਿਸ਼ਤਾ ਮਾਂ ਸਮਾਨ ਹੁੰਦਾ ਹੈ , ਇਸੇ ਰਿਸਤੇ ਨੂੰ ਕਲੰਕਿਤ ਕਰਦਿਆਂ ਇਕ ਜੇਠ ਨੇ ਆਪਣੀ ਭਰਜਾਈ ਦੀ ਇਜ੍ਜਤ ਨੂੰ ਬਦਨਾਮ ਕਰਨ ਲਈ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਉੱਪਰ ਪਾਕੇ ਬਦਨਾਮ ਕੀਤਾ l ਥਾਣਾ ਸ਼ਿਮਲਾਪੁਰੀ ਦੇ ਮੁਖ ਅਫਸਰ ਬਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਓਹਨਾ ਕੋਲ ਇਕ ਸ਼ਿਕਾਇਤ ਵਲੋਂ ਪ੍ਰਿਆ ਪੁੱਤਰੀ ਰਾਜੇਸ਼ ਕੁਮਾਰ ਵਾਸੀ ਪਿੰਡ ਮੁੰਡਿਆਂ , ਜਮਾਲਪੁਰ ਦੇ ਨੇ ਸ਼ਿਕਾਇਤ ਕੀਤੀ ਕੇ ਉਸਦਾ ਦਿਉਰ ਬਲਜੀਤ ਸਿੰਘ ਉਰਫ ਬੰਟੀ ਅਕਸਰ ਉਸ ਨਾਲ ਛੇੜ – ਖਣੀ ਕਰਦਾ ਰਹਿੰਦਾ ਸੀ l ਪ੍ਰਿਆ ਨੇ ਦੱਸਿਆ ਕੇ ਉਸਦਾ ਦਿਉਰ ਮੇਰੇ ਉੱਪਰ ਬੁਰੀ ਨਜਰ ਰੱਖਦਾ ਹੈ ਅਤੇ ਮੇਰੇ ਉੱਪਰ ਸ਼ਰੀਕ – ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਜਿਸ ਤੇ ਉਸਨੇ ਸਾਰੇ ਰਿਸ਼ਤੇਦਾਰਾਂ ਵਿਚ ਕਈ ਵਾਰ ਸਮਝ ਬੁਝਾ ਕੇ ਗੱਲ ਨੂੰ ਦਬਾ ਕੇ ਸਮਝ ਬੁਝਾ ਕੇ ਬਲਜੀਤ ਸਿੰਘ ਨੂੰ ਮਾਫ ਕਰ ਦਿੰਦੇ ਸੀ ਪਰ ਬਲਜੀਤ ਸਿੰਘ ਉਰਫ ਬੰਟੀ ਨੇ ਆਪਣੀ ਬੁਰੀ ਨਜਰ ਨਹੀਂ ਹਟਾਈ l ਉਲਟਾ ਸਮਾਜ ਵਿਚ ਬਦਨਾਮ ਕਰਨ ਦੀ ਧਮਕੀ ਦੇ ਕੇ ਅਕਸਰ ਛੇੜਖਾਨੀ ਕਰਦਾ ਰਹਿੰਦਾ ਸੀ l ਬਲਜੀਤ ਸਿੰਘ ਨੇ 12 ਜੂਨ 2021 ਨੂੰ ਰਾਤ ਦੇ ਖਾਣੇ ਵਿਚ ਪ੍ਰਿਆ ਤੇ ਉਸਦੇ ਪਤੀ ਕੁਲਦੀਪ ਸਿੰਘ ਦੇ ਖਾਣੇ ਵਿਚ ਅਕਸਰ ਕੋਈ ਨਸ਼ੀਲੀ ਚੀਜ਼ ਮਿਲਾ ਦੋਨਾਂ ਨੂੰ ਬੇਹੋਸ਼ ਕਰ ਦਿੰਦਾ ਸੀ ਤੇ ਪ੍ਰਿਆ ਦੇ ਸੁਤੀ ਪਏ ਦੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਓ ਬਣਾ ਕੇ ਬ੍ਲੈਕ ਮੇਲ ਕਰਦਾ ਤੇ ਇੰਟਰ-ਨੈਟ ਤੇ ਵੀਡੀਓ ਵਾਇਰਲ ਕਰ ਦਿੰਦਾ ਸੀ ਰਾਤ ਨੂੰ ਨਸ਼ੀਲਾ ਖਾਣਾ ਖਾਣ ਕਰਕੇ ਗੁੜ ਨੀਂਦ ਵਿਚ ਹੋਣ ਕਰਕੇ ਕੁਝ ਨਹੀਂ ਪਤਾ ਚਲਦਾ ਸੀ ਜਿਸ ਤੇ ਆਪਣੇ ਪੇਕੇ ਪਰਿਵਾਰ ਨੂੰ ਨਾਲ ਲੈਕੇ ਥਾਣਾ ਸ਼ਿਮਲਾ ਪੂਰੀ ਇਤਲਾਹ ਦਿਤੀ l ਸ਼ਿਕਾਇਤ ਮਿਲਣ ਤੇ ਥਾਣਾ ਮੁੱਖ ਅਫਸਰ ਬਲਕਾਰ ਸਿੰਘ ਨੇ ਇਕ ਟੀਮ ਬਣਾ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤੇ ਮੁਕਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਦੋਸ਼ੀ ਨੂੰ ਕੇਦਰੀ ਜੇਲ ਭੇਜ ਦਿੱਤਾ ਗਿਆ ਹੈ l ਥਾਣਾ ਸ਼ਿਮਲਾ ਪੂਰੀ ਦੇ ਮੁੱਖ ਅਫਸਰ ਬਲਕਾਰ ਸਿੰਘ ਵਲੋਂ ਤੁਰੰਤ ਕਾਰਵਾਈ ਕਰਕੇ ਇਕ ਬੇਟੀ ਨੂੰ ਜਲਦ ਇਨਸਾਫ ਦਵਾਇਆ ਹੈ ਜੋ ਕੇ ਬਹੁਤ ਹੀ ਤਾਰੀਫ ਦੇ ਕਾਬਲ ਹੈ l
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
few clouds
36.6
°
C
36.6
°
36.6
°
39 %
1.1kmh
15 %
Thu
36
°
Fri
37
°
Sat
36
°
Sun
37
°
Mon
39
°


























