ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਵਜੋਂ ਮੁੜ ਨਿਯੁਕਤੀ ਤੇ ਗੁਰਦੀਪ ਸਿੰਘ ਗੋਸ਼ਾ ਦਾ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ I

ਲੁਧਿਆਣਾ ( ਸੁਨੀਲ ਕੁਮਾਰ ) ਗੁਰਦੀਪ ਗੋਸ਼ਾ ਦਾ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਨਮਾਨ ਲੁਧਿਆਣਾ – ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਵਜੋਂ ਮੁੜ ਨਿਯੁਕਤੀ ਤੇ ਗੁਰਦੀਪ ਸਿੰਘ ਗੋਸ਼ਾ ਦਾ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ I ਗੁਰਦੀਪ ਸਿੰਘ ਗੋਸ਼ਾ ਨੇ ਸਾਥੀਆਂ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਖਾਲਸਾ ਤੋਂ ਅਸ਼ੀਰਵਾਦ ਲਿਆ I ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਨੇ ਸਿਰੋਪਾ ਦੇ ਕੇ ਗੁਰਦੀਪ ਸਿੰਘ ਗੋਸ਼ਾ ਦਾ ਸਨਮਾਨ ਕੀਤਾ ਅਤੇ ਹਮੇਸ਼ਾ ਗੁਰੂ ਦਾ ਓਟ ਆਸਰਾ ਲ਼ੇ ਕੇ ਚਲਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਲੋਕ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿਣ ਲਈ ਕਿਹਾ I ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੀਪ ਸਿੰਘ ਗੋਸ਼ਾ ਵਲੋਂ ਲੋਕਡਾਊਨ ਦੌਰਾਨ ਕੀਤੀ ਗਯੀ ਲੰਗਰ ਸੇਵਾ ਲਈ ਪ੍ਰਸ਼ੰਸਾ ਕੀਤੀ I ਇਸ ਮੌਕੇ ਜਥੇਦਾਰ ਅਮਰਜੀਤ ਸਿੰਘ, ਅਵਤਾਰ ਸਿੰਘ ਐਮਪੀ, ਅਮਨਦੀਪ ਸਿੰਘ ਡਿੰਪਲ, ਕੁਲਦੀਪ ਸਿੰਘ ਦੂਆ,ਅਵਤਾਰ ਸਿੰਘ , ਅਮਨਦੀਪ ਸਿੰਘ ਪਾਰਸ ,ਚਤਰਵੀਰ ਸਿੰਘ ਅਰੋੜਾ, ਸਤਿੰਦਰਪਾਲ ਸਿੰਘ ਦੂਆ, ਕਰਨਵੀਰ ਸਿੰਘ ਡੁੱਗਰੀ ,ਸ਼ੇਰ ਸਿੰਘ ਢਿੱਲੋਂ, ਕੰਵਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਰਾਜਨ ,ਗਗਨਦੀਪ ਸਿੰਘ ਵਿੰਕਲ, ਤਰਨਦੀਪ ਸਿੰਘ ਸੰਨੀ, ਪ੍ਰਭਜੀਤ ਸਿੰਘ ,ਰਾਜਾ ਧਾਲੀਵਾਲ ,ਸਿਮਰਨਜੀਤ ਸਿੰਘ ਸ਼ੈਰੀ ਸਮੇਤ ਹੋਰ ਵੀ ਕਈ ਹਾਜ਼ਿਰ ਸਨ I

LEAVE A REPLY

Please enter your comment!
Please enter your name here