Views: 346
ਲੁਧਿਆਣਾ ( ਸੁਨੀਲ ਕੁਮਾਰ 20 JAN ) ਕੇਂਦਰ ਸਰਕਾਰ ਜਾਂਚ ਏਜੇਂਸੀ NIA ਵੱਲੋਂ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਤੇ ਇਹ ਸੰਗਰਸ਼ ਦੀ ਹਮਾਇਤ ਕਰ ਰਹੇ ਲੋਕਾਂ ਨੂੰ ਭੇਜੇ ਗਏ ਨੋਟਿਸਾਂ ਤੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ NIA ਹੁਣ MIA ਬਣ ਗਈ ਹੈ । ਜਿਹੜੀ ਕਿ ਮੋਦੀ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ । ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਕਮਜੋਰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ । NIA ਦੇ ਨੋਟਿਸ ਵੀ ਇਸੇ ਕੜੀ ਦਾ ਇੱਕ ਹਿੱਸਾ ਹਨ । ਮੋਦੀ ਸਰਕਾਰ ਕੇਂਦਰੀ ਏਜੰਸੀਆਂ ਨੂੰ ਆਪਣੇ ਹਿਸਾਬ ਨਾਲ ਵਰਤ ਰਹੀ ਹੈ। ਹੁਣ ਤਾਂ ਮੋਦੀ ਸਰਕਾਰ ਨੂੰ NIA ਦਾ ਨਾਮ ਬਦਲ ਕੇ MIA ਰੱਖ ਲੈਣਾ ਚਾਹੀਦਾ । ਕੇਂਦਰੀ ਏਜੰਸੀਆਂ ਦਾ ਆਪਣੇ ਹਿਸਾਬ ਨਾਲ ਵਰਤਣਾ ਮੋਦੀ ਦੀ ਹਿਟਲਰਸ਼ਾਹੀ ਸੋਚ ਦਾ ਸਬੂਤ ਦਿੰਦਾ ਹੈ । ਪਰ ਇੱਥੇ ਮੋਦੀ ਸਾਬ ਇਹ ਭੁੱਲ ਰਹੇ ਹਨ ਕਿ ਅੱਤ ਨੂੰ ਅੰਤ ਵਿੱਚ ਬਦਲਦੇ ਦੇਰ ਨਹੀਂ ਲੱਗਦੀ ।
ਹਜੇ ਵੀ ਵਖਤ ਹੈ ਕਿ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਸੁਣਦੇ ਹੋਏ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਇੱਕ ਨਿਮਾਣੇ ਸਿਆਸਤਦਾਨ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ । ਨਹੀਂ ਤਾਂ ਇਹ ਕੁਰਸੀ ਇਹ ਪਾਵਰ ਜਾਂਦਿਆ ਟਾਈਮ ਨਹੀਂ ਲਗਦਾ। ਇੱਥੇ ਜਨਤਾ ਜਨਾਰਦਨ ਹੈ । ਲੋਕਾਂ ਦਾ ਰਾਜ ਹੈ ਕੋਈ ਹਿਟਲਰਸ਼ਾਹੀ ਰਾਜ ਨਹੀਂ। ਜਿਹੜਾ ਕਿ ਮੋਦੀ ਸਾਬ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਤਰ੍ਹਾਂ ਕੇਂਦਰੀ ਜਾਂਚ ਏਜੰਸੀਆਂ ਦਾ ਇਸਤੇਮਾਲ ਬਦਲਾਖੋਰੀ ਦੀ ਭਾਵਨਾ ਤੇ ਹੋਰ ਕੋਝੀਆਂ ਹਰਕਤਾਂ ਲਈ ਕਰਨਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ । ਇਹ ਦੇਸ਼ ਦੇ ਸੰਵਿਧਾਨ ਦੇ ਉਲਟ ਹੈ। ਇਹ ਸਭ ਕਰਕੇ ਕਿਸਾਨੀ ਸੰਘਰਸ਼ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ । ਹਜੇ ਵੀ ਵਖਤ ਹੈ ਕਿਤੇ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਨਾ ਖੋਲ੍ਹਣੀਆਂ ਪਏ ਜਾਣ ।