ਛੋਟੇ ਕਿਸਾਨ ਦੀ ਸਵਾ ਦੋ ਕਿੱਲੇ ਦੇ ਕਰੀਬ ਫਸਲ ਮਾੜੀ ਦਵਾਈ ਦਾ ਛਿੜਕਾਅ ਕਰਨ ਨਾਲ ਹੋਈ ਖਰਾਬ

ਗੁਰਦਾਸਪੁਰ ( Rajan ) :- ਗੁਰਦਾਸਪੁਰ ਪਿੰਡ ਹਯਾਤ ਨਗਰ ਦੇ ਇੱਕ ਛੋਟੇ ਕਿਸਾਨ ਗੁਰਮੇਜ਼ ਸਿੰਘ ਨੇ ਆਪਣੀ ਸਵਾ ਦੋ ਕਿੱਲੇ ਦੇ ਕਰੀਬ ਝੋਨੇ ਦੀ ਫ਼ਸਲ ਮਾੜੀ ਦਵਾਈ ਦਾ ਛਿੜਕਾਅ ਕਰਨ ਕਾਰਨ ਖ਼ਰਾਬ ਹੋਣ ਦਾ ਦੋਸ਼ ਲਗਾਇਆ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਬੀਤੇ ਦਿਨ ਉਸਨੇ ਇੱਕ ਸਥਾਨਕ ਡੀਲਰ ਕੋਲੋਂ ਟੋਰੋ 10 ਅਤੇ ਝੋਨੇ ਦੀ ਸਪਿਲਟ ਵਾਲੀ ਦਵਾਈ ਲਈ ਸੀ। ਜਿਸ ਵਿੱਚੋਂ ਡੋਰੋ ਟਨ ਤਾਂ ਬੰਦ ਸ਼ੀਸ਼ੀ ਦਿੱਤੀ

ਗਈ ਪਰ ਦੂਸਰੀ ਦਵਾਈ ਡੀਲਰ ਨੇ ਲਿਮਕਾ ਦੀ ਬੋਤਲ ਵਿੱਚ ਪਾ ਕੇ ਖੁੱਲੀ ਦੇ ਦਿੱਤੀ। ਜਦੋਂ ਉਸਨੇ ਇਹਨਾਂ ਦਵਾਈਆਂ ਦਾ ਆਪਣੀ ਫਸਲ ਤੇ ਛਿੜਕਾਓ ਕੀਤਾ ਤਾਂ ਅਗਲੇ ਦਿਨ ਹੀ ਫਸਲਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ। ਕਿਸਾਨ ਨੇ ਦੋਸ਼ ਲਗਾਇਆ ਹੈ ਕਿ ਉਸਦੀ ਹੁਣ ਸਾਰੀ ਦੀ ਸਾਰੀ ਝੋਨੇ ਦੀ ਫਸਲ ਸਫੇਦ ਪੈ ਗਈ ਹੈ। ਉਸਨੇ ਸਰਕਾਰ ਤੋਂ ਡੀਲਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਖੇਤੀਬਾੜੀ ਵਿਭਾਗ ਨੂੰ

ਉਸ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਹੈ ਅਤੇ ਨਾਲ ਹੀ ਮੁਆਵਜਾ ਦੁਆਉਣ ਦੀ ਮੰਗ ਵੀ ਕੀਤੀ ਹੈ।ਉੱਥੇ ਹੀ ਡੀਲਰ ਨੇ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸਾਨ ਦੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ ।ਡੀਲਰ ਨੇ ਕਿਹਾ ਕਿ ਕਿਸਾਨ ਨੇ ਖੁਦ ਗਲਤ ਦਵਾਈ ਦਾ ਛਿੜਕਾਅ ਕੀਤਾ ਹੈ।

LEAVE A REPLY

Please enter your comment!
Please enter your name here