ਇਮੀਗ੍ਰੇਸ਼ਨ ਦਫ਼ਤਰ ਚ ਫਾਇਰ ਕਰਨ ਵਾਲੇ ਨੌਜਵਾਨ ਪੁਲਿਸ ਨੇ ਕਿਤੇ ਕਾਬੂ ।10 ਹਜ਼ਾਰ ਰੁਪਏ ਦੇ ਲਾਲਚ ਚ ਕਿਤੇ ਸਨ ਫਾਇਰ ।

ਬਟਾਲਾ ( Rajan ) :- ਬੀਤੇ ਦਿਨੀ ਬਟਾਲਾ ਬੱਸ ਸਟੈਂਡ ਨੇੜੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਅਤੇ ਆਈਲੈਟਸ ਸੈਂਟਰ ਦੇ ਬਾਹਰ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀ ਚਲਾ ਫਰਾਰ ਹੋਣ ਦੇ ਮਾਮਲੇ ਸਾਮਣੇ ਆਇਆ ਸੀ ਅਤੇ ਇਹ ਘਟਨਾ ਦੀ ਸੀਸੀਟੀਵੀ ਫੋਟੇਜ ਵੀ ਸਾਮਣੇ ਆਈ ਸੀ ਅਤੇ ਇਸ ਮਾਮਲੇ ਵਿੱਚ ਬਟਾਲਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ । ਤਿੰਨਾ ਨੌਜਵਾਨਾਂ ਕੋਲੋ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਜਦਕਿ ਦੋ ਗਾਡੀਆ ਵੀ ਜਬਤ ਕੀਤੀਆ ਗਈਆ ਹਨ । ਐਸਐਸਪੀ ਬਟਾਲਾ ਅਸ਼ਵਿਨੀ ਗੋਟਿਆਲ ਨੇ ਦੱਸਿਆ ਕਿ 8 ਜੁਲਾਈ ਨੂੰ ਨਕਾਬਪੋਸ਼ ਵਿਅਕਤੀਆਂ ਨੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਫਾਇਰ ਕਿਤੇ ਗਏ ਸਨ ਜਿਸ ਨਾਲ ਜਾਨੀ ਨੁਕਸਾਨ ਤੋ ਤਾ ਬਚਾਅ ਰਿਹਾ ਲੇਕਿਨ ਗੋਲੀ ਨਾਲ ਸਿਸ਼ੇ ਦੇ ਦਰਵਾਜ਼ੇ ਟੁੱਟ ਗਏ ਅਤੇ ਇੱਕ ਦਹਿਸ਼ਤ ਦਾ ਮਾਹੌਲ ਬਣ

ਗਿਆ ਸੀ ਅਤੇ ਇਸ ਘਟਨਾ ਤੋ ਬਾਅਦ ਉਹਨਾਂ ਵਲੋ ਮਾਮਲਾ ਦਰਜ ਕਰਕੇ ਵੱਖ ਵੱਖ ਢੰਗ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਦੇ ਚਲਦੇ ਕਈ ਸੁਰਾਗ ਮਿਲੇ ਜਿਸ ਕਾਰਨ ਪੁਲਸ ਉਕਤ ਹਮਲਾਵਰਾਂ ਤੱਕ ਪਹੁੰਚ ਗਈ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਮਹਿਕਦੀਪ ਸਿੰਘ ਜੋਕਿ ਤਰਨ ਤਾਰਨ ਦਾ ਰਹਿਣ ਵਾਲਾ ਹੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹ ਸਾਮਣੇ ਆਇਆ ਕੀ ਇਸ ਵਾਰਦਾਤ ਨੂੰ ਅੰਜਾਮ ਦੇਣ ਚ ਉਸਦੇ ਦੋ ਸਾਥੀ ਹੋਰ ਸਨ ਜਿਹਨਾਂ ਦੀ ਪਹਿਚਾਣ ਜਗਦੀਸ਼ ਸਿੰਘ ਅਤੇ ਪਾਰਸ ਹੋਈ ਅਤੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁੱਢਲੀ ਪੁਛਗਿੱਸ਼ ਚ ਇਹ ਸਾਮਣੇ ਆਇਆ ਹੈ ਕੀ ਇਹਨਾਂ ਨੂੰ ਇਹਨਾਂ ਦੇ ਵਿਦੇਸ਼ ਬੈਠੇ ਇੱਕ ਜਾਣਕਾਰ ਦੋਸਤ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮਹਿਜ਼ 10 ਹਜਾਰ ਰੁਪਏ ਦੇਣ ਦਾ ਲਾਲਚ ਦਿੱਤਾ ਸੀ ਅਤੇ ਅਗਲੀ ਪੁਛਗਿੱਸ਼ ਵੀ ਜਾਰੀ ਹੈ ਅਤੇ ਇਹ ਵੀ ਸਾਮਣੇ ਆਇਆ ਹੈ ਕੀ ਇਸ ਮਾਮਲੇ ਚ ਵਿਦੇਸ਼ ਤੋ ਫਿਰੌਤੀ ਵੀ ਮੰਗੀ ਹੈ ਅਤੇ ਉਹਨਾਂ ਵਲੋ ਤਿੰਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here