ਲੁਧਿਆਣਾ ( Rajan ) :- ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਖੰਨਾ ਡਾਈੰਗ ਨਾਮ ਦੀ ਦੋ ਮੰਜ਼ਿਲਾ ਹੌਜਰੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਹੁੰਚਿਆ ਫਾਇਰ ਬ੍ਰਗੇਟ ਦੀਆਂ ਕਰੀਬ ਦਰਜਨ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਜਿਸ ਸਮੇਂ ਫੈਕਟਰੀ ਵਿੱਚ ਅੱਗ ਲਗੀ ਹੈ

ਕਈ ਫੈਕਟਰੀ ਦੇ ਮੁਲਾਜ਼ਮ ਫੈਕਟਰੀ ਦੇ ਅੰਦਰ ਮੌਜੂਦ ਸਨ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਪਰ ਕਿਆਸ ਲਾਏ ਜਾ ਰਹੇ ਹਨ ਕਿ ਅੱਜ ਸ਼ਾਰਟ ਸਰਕਿਟ ਦੇ ਨਾਲ ਲੱਗੀ ਹੋ ਸਕਦੀ ਹੈ। ਮਗਰ ਇਸ ਪੂਰੇ ਹਾਦਸੇ ਵਿੱਚ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਗਰ ਫੈਕਟਰੀ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਕੱਚਾ ਅਤੇ ਤਿਆਰ ਮਾਲ ਜਲ ਕੇ ਰਾਖ ਹੋ ਗਿਆ ਹੈ।


























