ਇੱਕ ਨਸ਼ਾ ਤਸਕਰ ਨੂੰ 50 ਨਸ਼ੀਲੀ ਗੋਲੀਆਂ ਨਾਲ ਕੀਤਾ ਕਾਬੂ, ਮਾਮਲਾ ਦਰਜ਼

ਮਮਦੋਟ (ਸੰਦੀਪ ਕੁਮਾਰ ਸੋਨੀ)ਥਾਣਾ ਗੁਰੂਹਰਸਹਾਏ ਦੀ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ 50 ਨਸ਼ੀਲੀ ਗੋਲੀਆਂ ਦੇ ਨਾਲ ਗਿਰਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਸਹਾਇਕ ਥਾਣੇ ਦਾ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸਤ ਵਾਂ ਚੈਕਿੰਗ ਅਤੇ ਸ਼ੱਕੀ ਪੁਰਸਾਂ ਦੇ ਸੰਬੰਧ ਵਿੱਚ ਗੁੱਦੜ ਢੰਡੀ ਰੋਡ ਸਥਿਤ ਰੇਲਵੇ ਫਾਟਕ ਦੇ ਪਾਸ ਪੁੱਜੇ ਤਾਂ ਮਾਤਾ ਸਾਹਿਬ ਕੌਰ ਸਕੂਲ ਦੇ ਨਜ਼ਦੀਕ ਸੂਆ ਪੁਲ ਨਹਿਰ ਤੇ ਇੱਕ ਨੌਜਵਾਨ ਬੈਠਾ ਹੋਇਆ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇ ਕੇ ਘਬਰਾ ਗਿਆ ਤੇ

ਪੁਲਿਸ ਪਾਰਟੀ ਦੁਆਰਾ ਸ਼ੱਕ ਦੀ ਬਿਨਾਅ ਪਰ ਨਾਮ ਪਤਾ ਪੁੱਛਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 50 ਨਸੀਲੀ ਗੋਲੀਆਂ ਬਰਾਮਦ ਹੋਈਆਂ ਜਿਸ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਥਾਣਾ ਗੁਰੂਹਰਸਹਾਏ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ । ਸਹਾਇਕ ਥਾਣੇਦਾਰ ਰੇਸ਼ਨ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਦੀ ਪਹਿਚਾਣ ਪੱਪੂ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਿਰਕ ਖੁਰਦ ਕਰਕਾਦੀ ਥਾਣਾ ਗੁਰੂ ਹਰਸਹਾਏ ਵਜੋ ਹੋਈਆਂ ਹੈ ।

LEAVE A REPLY

Please enter your comment!
Please enter your name here