ਹਿੱਟ ਐਂਡ ਰਨ ਐਕਸੀਡੈਂਟ ਵਿਚ ਪਤਨੀ ਪੁਸ਼ਪਾ ਦੇਵੀ ਦਾ ਇਲਾਜ਼ ਦੌਰਾਨ ਹੋਈ ਮੌਤ, ਇਸਤੋਂ ਪਹਿਲਾ ਜਖ਼ਮੀ ਪਤੀ ਪਰਤਾਪ ਚੰਦ ਸਚਦੇਵਾ ਦੀ ਵੀ ਹੋ ਚੁੱਕੀ ਹੈ ਮੌਤ, 2022 ਦਾ ਸੀ ਮਾਮਲਾ

ਲੁਧਿਆਣਾ 25 ਮਾਰਚ 2023 (ਦੈਨਿਕ ਪੰਜਾਬ ਬਿਊਰੋ ) : ਪਿਛਲੇ ਸਾਲ ਹੋਏ 2022 ਬਜੁਰਗ ਦੰਪਤੀ ਦੀ ਹਿੱਟ ਅਤੇ ਰੰਨ ਕੇਸ ਵਿੱਚ ਪਤੀ ਪਰਤਾਪ ਚੰਦ ਸਚਦੇਵਾ ਦੀ ਮੌਤ ਤੋਂ ਬਾਅਦ ਪੁਸ਼ਪਾ ਦੇਵੀ ਦੀ ਵੀ ਹੋਈ ਮੌਤ I ਦੱਸ ਦਈਏ ਕਿ ਪੜਤਾਲ ਵਿੱਚ ਪਤਾ ਲੱਗਾ ਕਿ ਮਾਮਲਾ ਪੁਰਾਈ ਰੰਜਿਸ਼ ਦਾ ਹੈ I ਜਿਸ ਵਿੱਚ ਕੁੱਝ ਅਣਪਛਾਤੇ ਲੋਕਾਂ ਨੇ ਘਰ ਦੇ ਬਾਹਰ ਸੈਰ ਕਰ ਰਹੇ ਦੰਪਤੀ ਵਿੱਚ ਕਾਰ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਏ । ਜਿਸ ਵਿੱਚ ਦੋਵੇਂ ਦੰਪਤੀ ਬੁਰੀ ਤਰਾਂ ਜਖਮੀ ਹੋਏ ਸਨ ਅਤੇ ਬਾਅਦ ਵਿੱਚ ਪ੍ਰਤਾਪ ਚੰਦ ਸਚਦੇਵਾ ਦੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਅਤੇ ਹੁਣ ਉਸਦੀ ਘਰਵਾਲੀ ਪੁਸ਼ਪਾ ਦੇਵੀ ਦੀ ਵੀ ਮੌਤ ਹੋ ਗਈ । ਜ਼ੋ ਕਿ ਆਪਣੇ ਪਤੀ ਦੀ ਮੌਤ ਤੋ ਬਾਅਦ ਸਦਮੇ ਵਿੱਚ ਸੀ ਅਤੇ ਦੁਰਘਟਨਾਂ ਦੇ ਜਖਮਾਂ ਤੋ ਉੱਪਰ ਨਹੀ ਪਾਈ ਸੀ। ਸੂਰਤਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਮਾਮਲਾ ਇਨਾਂ ਦੇ ਕਨੇਡਾ ਵਿੱਚ ਰਹਿ ਰਹੇ ਪੁੱਤਰ (ਸੰਜੀਵ ਕੁਮਾਰ) ਅਤੇ ਨੂੰਹ (ਰਜਨੀ ਅਰੋੜਾ ਨਾਲ ਜੁੜਿਆ ਹੈ । ਜਿਨਾਂ ਦਾ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਨਾਲ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ I ਜਿਸ ਕਰਕੇ ਇਹ ਪਰਿਵਾਰ ਪਹਿਲਾਂ ਹੀ ਕਨੇਡਾ ਫਰਾਰ ਹੋ ਗਿਆ ਸੀ ਅਤੇ ਆਪਣੇ ਮਾਤਾ ਪਿਤਾ ਨੂੰ ਇੱਥੇ ਘਰ ਦੀ ਰਾਖੀ ਲਈ ਰੱਖਿਆ ਹੋਇਆ ਸੀ ਪਰ ਅਫਸੋਸ ਉਹ ਵੀ ਹੁਣ ਇਸ ਦੁਨੀਆ ਵਿੱਚ ਨਹੀ ਰਹੇ । ਜਦੋਂ ਇਸ ਬਾਰੇ ਪਰਿਵਾਰ ਦੇ ਬਾਕੀ ਮੈਂਬਰਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਲਜਾਮ ਲਗਾਇਆ ਕਿ ਪੁਲਿਸ ਅਤੇ ਪ੍ਰਸ਼ਾਸ਼ਨ ਇਸ ਮਾਮਲੇ ਵਿੱਚ ਮੂਕਦਰਸ਼ਕ ਬਣੀ ਹੋਈ ਹੈ I ਉਨਾਂ ਨੂੰ ਸਭ ਪਤਾ ਹੈ ਕਿ ਕਿਸਨੇ ਹਿੱਟ ਅਤੇ ਰੰਨ ਕੀਤਾ । ਹੁਣ ਕਾਤਲਾਂ ਨੂੰ ਰਾਜਨੀਤਿਕ ਸ਼ਰਣ ਮਿਲੀ ਹੋਈ ਹੈ ਅਤੇ ਉਹ ਬੀਜੇਪੀ, ਆਰ / ਐਸ ਐਸ ਨਾਲ ਜੁੜੇ ਹੋਣ ਕਰਕੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ । ਇਸ ਘਟਨਾ ਤੋਂ ਬਾਅਦ ਮੁਹੱਲੇ ਦੇ ਲੋਕ ਸਹਿਮੇ ਹੋਏ ਹਨ ਅਤੇ ਕੋਈ ਕੁੱਝ ਵੀ ਖੁੱਲ ਕੇ ਬੋਲਣ ਤੋ ਇੰਨਕਾਰ ਕਰ ਰਿਹਾ। ਸੰਜੀਵ ਕੁਮਾਰ ਕਨੇਡਾ ਨਿਵਾਸੀ ਅਤੇ ਉਸਦੀ ਪਤਨੀ ਰਜਨੀ ਅਰੋੜਾ (ਕਨੇਡਾ) ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜਲਦੀ ਮਾਮਲਾ ਸੁਲਝਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ I

LEAVE A REPLY

Please enter your comment!
Please enter your name here