3 ਕਿਲੋ 340 ਗ੍ਰਾਮ ਹੈਰੋਇਨ ਅਤੇ ਮਾਇਕਰਾ ਕਾਰ ਸਮੇਤ ਤਿੰਨ ਅਰੋਪੀ ਕਾਬੂ

ਲੁਧਿਆਣਾ( ਅਮਿਤ ਥਾਪਰ)

ਮਾਨਯੋਗ ਏ.ਆਈ.ਜੀ., ਐੱਸ.ਟੀ.ਐੱਫ ਲੁਧਿਆਣਾ ਨੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੱਲ੍ਹ ਮਿਤੀ 28.11.2012 ਨੂੰ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ INSIP ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐਫ ਲੁਧਿਆਣਾ ਰੇਂਜ ਸਮੇਤ ਆਪਣੀ ਪੁਲਿਸ ਪਾਰਟੀ ਦੇ ਨਸ਼ੇ ਦੇ ਤਸਕਰਾਂ ਦੀ ਤਲਾਸ ਦੇ ਸਬੰਧ ਵਿੱਚ ਨੇੜੇ ਥਾਣਾ ਲਾਡਵਾਲ ਲੁਧਿਆਣਾ ਮੌਜੂਦ ਸੀ ਤਾਂ INSI ਹਰਬੰਸ ਸਿੰਘ ਪਾਸ ਮੁਖਬਰੀ ਹੋਈ ਕਿ ਵਿਕਾਸ ਗੁਪਤਾ ਉਰਫ ਬੰਟੀ (ਉਮਰ ਕਰੀਬ 33 ਸਾਲ) ਪੁੱਤਰ ਬਲਜਿੰਦਰਪਾਲ ਗੁਪਤਾ ਵਾਸੀ ਨੇੜੇ ਪਰਸੂ ਰਾਮ ਮੰਦਿਰ, ਮੁਹਲਾ ਪ੍ਰੀਤ ਨਗਰ ਥਾਣਾ ਸਿਮਲਾਪੁਰੀ ਲੁਧਿਆਣਾ, ਗੁਰਪ੍ਰੀਤ ਸਿੰਘ ਉਰਫ ਪ੍ਰੀਤ (ਉਮਰ ਕਰੀਬ 38 ਸਾਲ) ਪੁੱਤਰ ਲੇਟ ਕਰਮ ਚੰਦ ਵਾਸੀ ਮੁਹੱਲਾ ਈਸਰ ਨਗਰ ਥਾਣਾ ਸਦਰ ਲੁਧਿਆਣਾ ਅਤੇ ਮਨਮਿੰਦਰ ਸਿੰਘ ਉਰਫ ਮਨੀ (ਉਮਰ ਕਰੀਬ 27 ਸਾਲ) ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨੇੜੇ ਰੁੜਕਾ ਚੱਕ ਡੇਹਲੋਂ ਜਿਲ੍ਹਾ ਲੁਧਿਆਣਾ ਜੋ ਇਹ ਤਿੰਨੋਂ ਜਾਣੇ ਰਲ ਕੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਜਾਇਜ ਧੰਦਾ ਕਰਦੇ ਆ ਰਹੇ ਹਨ।ਜਿੰਨਾ ਵਿੱਚੋਂ ਵਿਕਾਸ ਗੁਪਤਾ ਉਰਫ ਬੰਟੀ ਦੇ ਬਰਖਿਲਾਫ ਪਹਿਲਾਂ ਵੀ ਕਾਫੀ ਮੁਕੱਦਮੇ ਨਸ਼ਾ ਤਸਕਰੀ ਦੇ ਅਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਦੇ ਬਰ-ਖਿਲਾਫ ਵੱਖ-ਵੱਖ ਸੰਗੀਨ ਜੁਰਮਾਂ ਦੇ ਕਈ ਮੁਕਦਮੇ ਦਰਜ ਹਨ।ਜੋ ਉੱਕਤ ਤਿੰਨੋਂ ਜਣੇ ਹੈਰੋਇਨ ਦਾ ਨਸ਼ਾ ਕਰਨ ਦੇ ਖੁਦ ਵੀ ਆਦੀ ਹਨ।ਜੋ ਉਕਤਾਨ ਤਿੰਨੋਂ ਜਣੇ ਗੱਡੀ ਨਿਸਾਨ ਮਾਇਕਰਾ ਨੰਬਰੀ PB-10 DM-6363 ਰੰਗ ਚਿੱਟਾ ਪਰ ਸਵਾਰ ਹੋ ਕੇ ਹੁਸ਼ਿਆਰਪੁਰ ਸਾਇਡ ਤੋਂ ਹੈਰੋਇਨ ਲੈਣ ਲਈ ਗਏ ਹੋਏ ਹਨ।ਜਿੰਨਾ ਨੇ ਥੋੜੇ ਸਮੇਂ ਬਾਅਦ ਹੀ ਭਾਰੀ ਮਾਤਰਾ ਵਿੱਚ ਉੱਕਤ ਕਾਰ ਵਿੱਚ ਹੈਰੋਇਨ ਲੈ ਕੇ ਸਿਮਲਾਪੁਰੀ ਲੁਧਿਆਣਾ ਵੱਲ ਨੂੰ ਜਾਣਾ ਹੈ।ਜੋ ਉਹ ਇਸੇ ਰਸਤੇ ਰਾਂਹੀ ਵੀ ਜਾਂ ਲਾਡੋਵਾਲ ਟੋਲ ਪਲਾਜਾ ਬਾਈਪਾਸ ਤੋਂ ਫਿਰੋਜਪੁਰ ਨੂੰ ਜਾਂਦੀ ਬਾਈਪਾਸ ਸੜਕ ਰਾਂਹੀ ਵੀ ਜਾ ਸਕਦੇ ਹਨ। ਜੇਕਰ ਲਾਡੋਵਾਲ ਬਾਈਪਾਸ ਤੋਂ ਫਿਰੋਜਪੁਰ ਰੋਡ ਨੂੰ ਚੜਦੇ ਫਲਾਈ ਓਵਰ ਪੁੱਲ ਦੇ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਉਕਤਾਨ ਤਿੰਨੋਂ ਉਕਤ ਨੰਬਰੀ ਸਾਇਕਰਾ ਨਿਸ਼ਾਨ ਗੱਡੀ ਦੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ।ਜਿਸ ਤੇ INSP ਹਰਬੰਸ ਸਿੰਘ ਨੇ ਮੁਖਬਰੀ ਦੇ ਅਧਾਰ ਪਰ ਤਿੰਨੋਂ ਉੱਕਤ ਅਰੋਪੀਆ ਦੇ ਬਰਖਿਲਾਫ ਮੁਕੱਦਮਾ ਨੰ.306 ਮਿਤੀ 28.11.2022 ਜੁਰਮ 21 ਅਤੇ 22 NDPS Act ਥਾਣਾ ਐੱਸ.ਟੀ.ਐੱਫ ਫੇਸ-4 ਮੋਹਾਲੀ ਜਿਲਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾ ਕੇ ਮੁਖਬਰ ਦੀ ਇਤਲਾਹ ਮੁਤਾਬਿਕ ਲਾਡੋਵਾਲ ਟੋਲ ਪਲਾਜਾ ਬਾਈਪਾਸ ਤੋਂ ਫਿਰੋਜਪੁਰ ਰੋਡ ਨੂੰ ਚੜ੍ਹਦੇ ਫਲਾਈ ਓਵਰ ਪੂਲ ਜੋੜੇ ਲੁਧਿਆਣਾ ਵਿਖੇ ਨਾਕਾਬੰਦੀ ਕਰਨ ਜਾ ਰਹੇ ਸੀ।ਜੋ ਅਰੋਪੀਆ ਨੇ ਆਪਣੀ ਗੱਡੀ ਪੁਲਿਸ ਪਾਰਟੀ ਨੂੰ ਵੇਖ ਕੇ ਲਾਡੋਵਾਲ ਬਾਈਪਾਸ ਤੋਂ ਫਿਰੋਜਪੁਰ ਰੋਡ ਨੂੰ ਜਾਂਦੇ ਫਲਾਈ ਓਵਰ ਪਰ ਚੜਾ ਲਈ ਜਿੰਨਾ ਦਾ ਪੁਸਿਲ ਪਾਰਟੀ ਨੇ ਟਰੈਫਿਕ ਜਿਆਦਾ ਹੋਣ ਦੇ ਬਾਵਜੂਦ ਵੀ ਬੜੀ ਮੁਸਤੇਦੀ ਨਾਲ ਪਿੱਛਾ ਕਰਦੇ ਹੋਏ ਦੋਸ਼ੀਆਨ ਵਿਕਾਸ ਗੁਪਤਾ ਉਰਫ ਬੰਟੀ, ਗੁਰਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਮਨਮਿੰਦਰ ਸਿੰਘ ਉਰਫ ਮਨੀ ਉਕਤਾਨ ਨੂੰ ਫਿਰੋਜਪੁਰ ਰੋਡ ਤੋਂ ਗਿੱਲ ਪੁਲ ਨੂੰ ਜਾਂਦੇ ਪਹਿਲੇ ਫਲਾਈ ਓਵਰ ਬ੍ਰਿਜ ਏਰੀਆ ਥਾਣਾ ਸਰਾਭਾ ਨਗਰ ਲੁਧਿਆਣਾ ਤੋਂ ਸਮੇਤ ਮਾਇਕਤਾ ਨਿਸ਼ਾਨ ਗੱਡੀ ਨੰਬਰੀ ਉੱਕਤ ਦੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸ੍ਰੀ ਦੇਵਿੰਦਰ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਨੂੰ ਮੌਕਾ ਪਰ ਬੁਲਾ ਕੇ ਜਦੋਂ ਉਹਨਾਂ ਦੀ ਹਾਜਰੀ ਵਿਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਦਸ਼ੀਆਨ ਵਿਕਾਸ ਗੁਪਤਾ ਉਰਫ ਬੰਟੀ, ਗੁਰਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਮਨਮਿੰਦਰ ਸਿੰਘ ਉਰਫ ਮਨੀ ਉਕਤਾਨ ਦੇ ਕਬਜਾ ਵਿਚਲੀ ਮਾਇਕਤਾ ਨਿਸ਼ਾਨ ਗੱਡੀ ਦੀ ਤਲਾਸੀ ਕਰਨ ਪਰ ਗੱਡੀ ਦੀ ਕੰਡਕਟਰ ਸੀਟ ਦੇ ਨੀਚੇ ਲੁਕਾ ਕੇ ਰੱਖੇ ਇੱਕ ਬੈਗ ਵਿੱਚੋ 3 ਕਿਲੋ 340 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।ਦੌਰਾਨੇ ਪੁੱਛ ਗਿੱਛ ਦੋਸ਼ੀ ਵਿਕਾਸ ਗੁਪਤਾ ਉਰਫ਼ ਬੰਟੀ ਨੇ ਦੱਸਿਆ ਕਿ ਉਸਦੀ ਮੁਹੱਲਾ ਪ੍ਰੀਤ ਨਗਰ ਲੁਧਿਆਣਾ ਵਿਖੇ ਕਰਿਆਨੇ ਦੀ ਦੁਕਾਨ ਹੈ ਅਤੇ ਅਰਸਾ ਕਰੀਬ 78 ਸਾਲ ਤੋ ਹੈਰੋਇੰਨ ਵੇਚਣ ਦਾ ਹੀ ਨਜਾਇਜ ਧੰਦਾ ਕਰਦਾ ਆ ਰਿਹਾ ਹੈ ਅਤੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾਂ ਵੀ 4 ਮੁਕੱਦਮੇ ਐਨ.ਡੀ.ਪੀ.ਐਸ ਐਕਟ ਦੇ ਦਰਜ ਹਨ, ਜਿੰਨਾ ਵਿੱਚੋਂ ਉਹ ਦੋ ਮੁਕੱਦਮਿਆਂ ਵਿਚੋਂ ਸਜਾ ਵੀ ਕੱਟ ਚੁੱਕਾ ਹੈ।ਦੋਸ਼ੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਨੇ ਦੱਸਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਲੜਾਈ ਝਗੜੇ ਦੇ ਦਰਜ ਹਨ ਅਤੇ ਦੋਸ਼ੀ ਮਨਮਿੰਦਰ ਸਿੰਘ ਉਰਫ ਮਨੀ ਨੇ ਦੱਸਿਆ ਕਿ ਉਹ ਵੀ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ।ਤਿੰਨੋਂ ਅਰੋਪੀ ਖੁਦ ਵੀ ਹੈਰੋਇੰਨ ਦੇ ਨਸ਼ੇ ਦਾ ਸੇਵਨ ਕਰਨ ਦੇ ਆਦੀ ਹਨ।ਉਕਤਾਨ ਤਿੰਨੇ ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋਂ ਹੋਰ ਲੰਮੀ ਪੁੱਛ-ਗਿੱਛ ਕਰਕੇ ਇਹਨਾਂ ਦੇ ਗ੍ਰਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ।ਮੁਕਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਤਫਤੀਸ਼ ਜਾਰੀ

LEAVE A REPLY

Please enter your comment!
Please enter your name here