ਲੁਧਿਆਣਾ ( ਸੁਨੀਲ ਕੁਮਾਰ ) ਵਾਰਡ ਨੰਬਰ 95 ਵਿੱਚ ਆਮ ਆਦਮੀ ਪਾਰਟੀ ਲੁਧਿਆਣਾ ਹਲਕਾ ਉੱਤਰੀ ਦੇ ਇੰਨਚਾਰਜ ਸ੍ਰੀ ਚੌਧਰੀ ਮਦਨ ਲਾਲ ਬੱਗਾ ਜੀ ਦੀ ਅਗਵਾਈ ਹੇਠ ਪ੍ਰਸ਼ੋਤਮ ਲਾਲ ਪੌਡਵਾਲ ਵਲੋਂ ਆਮ ਆਦਮੀ ਪਾਰਟੀ ਦੀ ਇਲਾਕੇ ਵਿੱਚ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ ਪ੍ਰਸ਼ੋਤਮ ਲਾਲ ਪੋਡਵਾਲ ਸੈਕੜੋ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋੲੇ ਜੋ ਕੀ ਟੀਮ ਲੋਕ

ਇਨਸਾਫ਼ ਪਾਰਟੀ ਵੱਲੋਂ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਲੜ ਚੁੱਕੇ ਹਨ ਜਿਸ ਵਿਚ ਉਨ੍ਹਾਂ ਨੂੰ ਕੁਝ ਦਿਨਾਂ ਵਿਚ 1500 ਦੇ ਕਰੀਬ ਵੋਟਾ ਪਈਆਂ ਸਨ ਜੋ ਸਭ ਕੁਛ ਇਲਾਕੇ ਦੇ ਵੋਟਾਂਰਾ ਦੇ ਅਸ਼ੀਰਵਾਦ ਨਾਲ ਹਾਸਲ ਕੀਤੀਆਂ ਸਨ ਜਿਸ ਵਜੋਂ ਅੱਜ ਲੋਕ ਇਨਸਾਫ ਪਾਰਟੀ ਤੋਂ ਪਿੱਛੇ ਹਟ ਕੇ ਅੱਜ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਹਲਕਾ ਉੱਤਰੀ ਦੇ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਜੀ ਦਾ ਧੰਨਵਾਦ ਕੀਤਾ ਤੇ ਅਸ਼ਵਾਸਨ ਦਿਲਾਇਆ ਕਿ ਪਾਰਟੀ ਦੇ ਪ੍ਰਤੀ ਉਹ ਇਲਾਕੇ ਵਿਚ ਵਫ਼ਾਦਾਰੀ ਨਾਲ ਕੰਮ ਕਰਨਗੇ ਇਲਾਕੇ ਵਿੱਚ ਪਾਰਟੀ ਵਲੋਂ ਚਲ ਰਹੀਆਂ ਸਕੀਮਾ ਦੇ ਤਹਿਤ ਹਰ ਇਲਾਕੇ ਦੇ ਲੋਕਾ ਤਕ ਜਾਣਕਾਰੀ ਪਹੁੰਚਾਉਣਗੇ I
































