ਇਕੱਠੇ ਤਾਸ਼ ਖੇਡਦੇ -ਖੇਡਦੇ ਦੋਸਤ ਨੇ ਕੀਤਾ ਆਪਣੇ ਹੀ ਦੋਸਤ ਦਾ ਛੁਰੀ ਨਾਲ ਕਤਲ ,

ਲੁਧਿਆਣਾ (ਹੰਸ ) ਇਹ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣੇ ਦੇ ਅਧੀਨ ਆਉਂਦੇ ਹਰੀਪੁਰ ਦੇ ਰੇਲਵੇ ਸਿਗਨਲ ਦਾ ਹੈ, ਜਿਥੇ ਕਿ ਅਕਸਰ ਹੀ ਬਹੁਤ ਸਾਰੇ ਲੋਕ ਤਾਸ਼ ਖੇਡਦੇ ਹੋਏ ਦਿਖਾਈ ਦਿੰਦੇ ਹਨ ਅਤੇ ਬਹੁਤ ਸਾਰੇ ਲੋਕ ਇੱਥੇ ਟਹਿਲਣ ਲਈ ਆਉਂਦੇ ਹਨ।ਪਰ ਇਸੇ ਰੇਲਵੇ ਸਿਗਨਲ ਤੋਂ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ,ਜਿਥੇ ਕੇ ਛੋਟੀਜਿਹੀ ਲੜਾਈ ਹੋਣ ਤੋਂ ਬਾਅਦ ਇਕ ਲੜਕੇ ਦੁਆਰਾ ਦੂਸਰੇ ਲਡ਼ਕੇ ੳੁੱਤੇ ਛੁਰੀ ਨਾਲ ਹ-ਮ-ਲਾ ਕਰ ਦਿੱਤਾ ਗਿਆ ਅਤੇ ਉਸ ਲੜਕੇ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਬਹੁਤ ਸਾਰੇ ਲੜਕੇ ਤਾਸ਼ ਖੇਡ ਰਹੇ ਸੀ, ਪਰ ਇਸੇ ਦੌਰਾਨ ਗੋਲੂ ਅਤੇ ਰੌਬਰਟ ਨਾਂ ਦੇ ਲੜਕਿਆਂ ਵਿਚਕਾਰ ਝਗੜਾ ਹੋਇਆ ਗੋਲੂ ਨੇ ਆਪਣੇ ਘਰੋਂ ਇਕ ਛੁਰੀ ਲਿਆਂਦੀ ਅਤੇ ਰੌਬਰਟ ਨੂੰ ਮਾਰ ਦਿੱਤੀ। ਉਸ ਤੋਂ ਬਾਅਦ ਰੌਬਰਟ ਜ਼ਖ਼ਮੀ ਹੋਇਆ ਅਤੇ ਉਸ ਦੀ ਮੌਤ ਹੋ ਗਈ।ਇਸ ਘਟਨਾ ਦੀ ਜਾਣਕਾਰੀ ਪੁਲਸ

ਪੁਲਿਸ ਦੁਆਰਾ ਮੌਕੇ ਤੇ ਕੀਤੀ ਜਾ ਰਹੀ ਛਾਣਬੀਣ
ਪੁਲਿਸ ਦੁਆਰਾ ਮੌਕੇ ਤੇ ਕੀਤੀ ਜਾ ਰਹੀ ਛਾਣਬੀਣ

ਮੁਲਾਜ਼ਮਾਂ ਨੂੰ ਦਿੱਤੀ ਗਈ ਪੁਲੀਸ ਮੁਲਾਜ਼ਮਾਂ ਵੱਲੋਂ ਇਹ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਵਿੱਚ ਸਿਰਫ਼ ਗੋਲੂ ਹੀ ਦੋਸ਼ੀ ਹੈਜਾਂ ਫਿਰ ਉਸ ਦੇ ਨਾਲ ਕਿਸੇ ਹੋਰ ਲੜਕੇ ਨੇ ਇਸ ਕ-ਤ-ਲ ਨੂੰ ਕਰਨ ਵਿਚ ਉਸਦੀ ਮਦਦ ਕੀਤੀ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰੋਬੋਟ ਨੇ ਗਲਤੀ ਨਾਲ ਗੋਲੂ ਦੇ ਪੈਰ ਉੱਤੇ ਪੈਰ ਰੱਖ ਦਿੱਤਾ,ਉਸ ਤੋਂ ਬਾਅਦ ਦੋਨਾਂ ਵਿਚ ਗਾਲੀ ਗਲੋਚ ਹੋਣ ਲੱਗਿਆ ਅਤੇ ਇਹ ਮਾਮਲਾ ਇੰਨਾ ਜ਼ਿਆਦਾ ਵਧਿਆ ਕਿ ਕ-ਤ-ਲ ਤੇ ਜਾ ਕੇ ਰੁਕਿਆ।ਰੌਬਰਟ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਹਿਲਾਂ ਵੀ ਉਸ ਦੇ ਦੋ ਪੁੱਤਰ ਇਸੇ ਤਰੀਕੇ ਨਾਲ ਮਾਰੇ ਗਏ ਉਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

LEAVE A REPLY

Please enter your comment!
Please enter your name here