ਪਾਰਟੀ ਨੇਤਾਵਾਂ ਨੇ ਹਾਈ ਕਮਾਂਡ ਨੂੰ ਲੁਧਿਆਣਾ ਦੀਆਂ ਸਾਰੀਆਂ ਸੀਟਾਂ ਜਿੱਤਣ ਦਾ ਭਰੋਸਾ ਦਿੱਤਾ
ਲੁਧਿਆਣਾ (ਧਰਮਜੀਤ) ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਪਾਰਟੀ ਨੇ ਬਾਬਾ ਅਜੀਤ ਸਿੰਘ, ਰਭਜਨ ਸਿੰਘ ਡੰਗ, ਪ੍ਰਿਤਪਾਲ ਸਿੰਘ ਪਾਲੀ, ਵਿਜੇ ਦਾਨਵ, ਜੀਵਨ ਢੰਡ, ਕਾਕਾ ਸੂਦ, ਵਿਨੋਦ ਜੈਨ, ਰਾਜ ਕੁੱਕੜ, ਨਿਰਮਲ ਸਿੰਘ ਐਸਐਸ, ਗੁਰਮੀਤ ਸਿੰਘ ਕੁਲਾਰ, ਸਤੀਸ਼ ਮਲਹੋਤਰਾ, ਨਵੀਨ ਅਗਰਵਾਲ, ਰਣਜੀਤ ਸਿੰਘ ਢਿੱਲੋਂ, ਬੀਬੀ ਸੁਰਿੰਦਰ ਕੌਰ ਦਿਆਲ ਨੂੰ ਅਹੁਦੇ ਮਿਲਣ ਤੇ ਸਨਮਾਨਿਤ ਕੀਤਾ।
ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਸਿਰਫ ਕੁਝ ਹੀ ਮਹੀਨੇ ਬਚੇ ਹਨ ਅਤੇ ਉਨ੍ਹਾਂ ਪਾਰਟੀ ਹਾਈ ਕਮਾਨ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਜਿੱਤੇਗਾ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਮਹੱਤਵਪੂਰਨ ਅਹੁਦੇ ਦਿੱਤੇ ਹਨ ਅਤੇ ਉਹ ਪਾਰਟੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੇ ਲੁਧਿਆਣਾ ਦੇ ਨੇਤਾਵਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਨ। ਉਹ ਯੂਥ ਅਕਾਲੀ ਦਲ ਸੀਨੀਅਰ ਲੀਡਰਸ਼ਿਪ ਨਾਲ ਤਾਲਮੇਲ ਨਾਲ ਕੰਮ ਕਰਨਗੇ ਅਤੇ ਲੁਧਿਆਣਾ ਦੀਆਂ ਸਾਰੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕਰਨਗੇ।
ਇਸ ਮੌਕੇ ਕੁਲਦੀਪ ਸਿੰਘ ਖਾਲਸਾ, ਬਲਜੀਤ ਸਿੰਘ ਬਿੰਦਰਾ, ਅਮਨਜੋਤ ਸਿੰਘ ਗੋਹਲਵੜੀਆ, ਜਸਬੀਰ ਸਿੰਘ ਦੂਆ, ਜਸਪਾਲ ਸਿੰਘ ਬੰਟੀ, ਗਗਨਦੀਪ ਗਿਆਸਪੁਰਾ, ਹਰਭਜਨ ਸਿੰਘ ਰਾਣਾ, ਖੁਸ਼ਜੀਤ ਸਿੰਘ, ਬਲਵਿੰਦਰ ਸਿੰਘ ਭੁੱਲਰ, ਨੇਕ ਸਿੰਘ ਖਾਲਸਾ, ਸੰਜੀਵ ਚੌਧਰੀ, ਵਰੁਣ ਮਲਹੋਤਰਾ, ਕਮਲ ਅਰੋੜਾ , ਮਨਿੰਦਰ ਵਧਾਵਨ, ਮਲਕੀਤ ਸੇਠੀ, ਕਰਨ ਦੁੱਗਰੀ, ਰਜਤ ਸ਼ਰਮਾ, ਜਗਜੀਤ ਹੈਪੀ ਅਤੇ ਹੋਰ ਮੌਜੂਦ ਸਨ।



























