Site icon Dainik Punjab News

ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ ਕਾਰਜਾਂ ਦੀ ਸ਼ੁਰੂਆਤ

ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਜਾ ਰਹੀਆਂ।ਇਸੇ ਦੇ ਤਹਿਤ ਬਲਾਕ ਪੱਖੋਵਾਲ ਅਧੀਨ ਆਉਂਦੇ ਪਿੰਡ ਸਹੌਲੀ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਪੱਖੋਵਾਲ ਵੱਲੋਂ ਬੀਡੀਪੀਓ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰ ਦੀ ਨਵੀਂ ਉਸਾਰੀ ਜਾਣ ਵਾਲੀ ਇਮਾਰਤ ਦੀ ਨਿਉਂਅ ਰੱਖੀ ਗਈ। ਇਸ ਮੌਕੇ ਸਵੇਰੇ ਗ੍ਰੰਥੀ ਸਿੰਘ ਵਲੋਂ ਗੁਰੂ ਮਹਾਰਾਜ ਦਾ ਉਟ ਆਸਰਾ ਲੈਂਦਿਆਂ ਕੀਤੀ ਗਈ ਅਰਦਾਸ ਉਪਰੰਤ ਮਗਨਰੇਗਾ ਜੇ.ਈ. ਗੁਰਪ੍ਰੀਤ ਸਿੰਘ ਅਤੇ ਸੈਕਟਰੀ ਜਗਜੀਤ ਸਿੰਘ ਦੀ ਮੌਜੂਦਗੀ ਵਿੱਚ ਪਿੰਡ ਦੇ ਸਰਪੰਚ ਪਲਵਿੰਦਰ ਸਿੰਘ ਲਿੱਟ ਵਲੋਂ ਨਿਉਂਅ ਰੱਖੀ ਗਈ।ਇਸ ਮੌਕੇ ਸੈਕਟਰੀ ਜਗਜੀਤ ਸਿੰਘ ਨੇ ਦੱਸਿਆ ਕਿ ਬੀਡੀਪੀਓ ਦਫ਼ਤਰ ਪੱਖੋਵਾਲ ਵਲੋਂ ਮਗਨਰੇਗਾ ਸਕੀਮ ਤਹਿਤ ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਇਹ ਨਵੇਂ ਆਂਗਨਵਾੜੀ ਸੈਂਟਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈੈ।ਜਿਸ ਦੌਰਾਨ ਬਿਲਡਿੰਗ ਦਾ ਨਿਰਮਾਣ ਕਰਵਾਉਣ ਤੋਂ ਇਲਾਵਾ ਸੈਂਟਰ ਵਿਚਲੀਆਂ ਲੋੜੀਂਦੀਆਂ ਵਸਤੂਆਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਜੋ ਆਂਗਨਵਾੜੀ ਸੈਂਟਰ ’ਚ ਪੜ੍ਹਨ ਵਾਲੇ ਨਿੱਕੇ-ਨਿੱਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਲਿੱਟ ਨੇ ਆਖਿਆ ਕਿ ਗ੍ਰਾਮ ਪੰਚਾਇਤ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਪਿੰਡ ਵਾਸੀਆਂ ਨੂੰ ਹਰ ਪ੍ਰਕਾਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਪਿੰਡ ਨੂੰ ਹਰਿਆ ਭਰਿਆ ਰੱਖਣ ਲਈ ਪਿੰਡ ਦੇ ਚਾਰੋਂ ਪਾਸੇ ਫਿਰਨੀ ਤੇ ਬੂਟੇ ਲਾਏ ਜਾਂਣਗੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਏ.ਪੀ.ਉ. ਜੋਗੇਸਵਰੀ,ਤੇਜਪਾਲ ਸਿੰਘ, ਰਮਿੰਦਰ ਸਿੰਘ,ਜਗਪਾਲ ਸਿੰਘ,ਕ੍ਰਿਸ਼ਨ ਸਿੰਘ,ਗਗਨਦੀਪ ਕੌਰ,ਪਲਵਿੰਦਰ ਕੌਰ,ਤੀਰਥ ਕੌਰ, ਜਸਵਿੰਦਰ ਕੌਰ (ਸਾਰੇ ਪੰਚ),ਹਰਵਿੰਦਰ ਸਿੰਘ ਨੰਬਰਦਾਰ,ਜਸਪਾਲ ਸਿੰਘ ਧਾਲੀਵਾਲ, ਸੰਜੀਵ ਕੁਮਾਰ ਸੀਨੀਅਰ ਕਾਂਗਰਸੀ ਆਗੂ,ਗੁਰਦਿਆਲ ਸਿੰਘ,ਜਸਵੰਤ ਸਿੰਘ ਸਮੇਤ ਮਗਨਰੇਗਾ ਵਰਕਰਜ ਮੌਜੂਦ ਸਨ।

Exit mobile version