Site icon Dainik Punjab News

ਨਵੀਂ ਆਬਾਦੀ ਅਕਾਲਗੜ੍ਹ ਵਿੱਚ ਰੇਹੜੀ ਫੜ੍ਹੀ ਯੂਨੀਅਨ ਦਾ ਗਠਨ

ਹਲਵਾਰਾ (ਜਗਰੂਪ ਸਿੰਘ ਗਰੇਵਾਲ ਸੁਧਾਰ) ਗ਼ਰੀਬਾਂ, ਦੱਬੇ ਕੁਚਲੇ ਲੋਕਾਂ ਤੇ ਹਰ ਵਰਗ ਦੇ ਹੱਕਾਂ ਦੀ ਲੜਾਈ ਲੜ੍ਹਨ ਵਾਲੀ ਜਥੇਬੰਦੀ ਸੀਟੂ ਵੱਲੋਂ ਨੇੜਲੇ ਕਸਬੇ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਰੇਹੜੀ ਫੜ੍ਹੀ ਯੂਨੀਅਨ ਦਾ ਗਠਨ ਕੀਤਾ ਗਿਆ। ਸੀਟੂ ਦੇ ਆਗੂ ਗੁਰਪ੍ਰੀਤ ਸਿੰਘ ਟੂਸਾ ਦੀ ਦੇਖ ਰੇਖ ਹੇਠ ਇਸ ਮੌਕੇ ਯੂਨੀਅਨ ਦਾ ਬਿੱਟੂ ਕੁਮਾਰ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਰੱਤੋਵਾਲ ਸਕੱਤਰ, ਮੀਤ ਪ੍ਰਧਾਨ ਅਮਰਜੀਤ ਕੁਮਾਰ ਗੁਪਤਾ, ਮੀਤ ਸਕੱਤਰ ਪ੍ਰਕਾਸ਼, ਖਜਾਨਚੀ ਸੰਜੀਤ ਕੁਮਾਰ ਤੋਂ ਬਿਨਾਂ ਰਾਮ ਕ੍ਰਿਸ਼ਨ, ਗੁੱਡੂ, ਸ਼ਿਵਾ ਕੁਮਾਰ,ਅਨਰੋਦ, ਪ੍ਰਦੀਪ, ਵਿਸ਼ਵਾਨਾਥ, ਰਵੀ ਸ਼ੰਕਰਾ, ਵਿਜੇ ਗੁਪਤਾ, ਦੀਪਕ ਗੁਪਤਾ, ਨੀਰਜ ਕੁਮਾਰ, ਅਰਵਿੰਦ, ਚੰਦਨਾ, ਕਾਲੀ, ਲਾਟੀਓ, ਕਰਮਜੀਤ, ਵਿਪਨ ਗੁਪਤਾ ਆਦਿ ਮੈਂਬਰ ਚੁਣੇ ਗਏ। ਸੀਟੂ ਸੂਬਾਈ ਆਗੂ ਪਿ੍ਤਪਾਲ ਸਿੰਘ ਬਿੱਟਾ, ਕਾਮਰੇਡ ਤੇ ਸੀਟੂ ਆਗੂ ਗੁਰਪ੍ਰੀਤ ਸਿੰਘ ਟੂਸਾ ਨੇ ਕਿਹਾ ਕਿ ਜਥੇਬੰਦੀ ਹਰ ਮੁਸ਼ਕਿਲ ਦੀ ਘੜੀ ਵਿੱਚ ਯੂਨੀਅਨ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਰਹੇਗੀ।

Exit mobile version