ਪਟਿਆਲਾ ( ਪੱਤਰਕਾਰ ਜਗਰੂਪ ਸਿੰਘ ਗਰੇਵਾਲ ਸੁਧਾਰ )ਅੱਜ ਇੱਥੇ ਤਰਕਸ਼ੀਲ ਭਵਨ ਵਿਖੇ ਟਰਾਂਸਪੋਰਟ ਖੇਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਵਰਕਰਾਂ ਦੀਆਂ ਯੂਨੀਅਨਾਂ ਦੀ ਸੂਬਾਈ ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ ਉਹ ਸਾਂਝੀ ਲੜਾਈ ਰਾਹੀਂ ਖੇਤੀ ਖੇਤਰ ਤੋਂ ਬਾਅਦ ਦੇਸ਼ ਦੇ ਸੱਭ ਤੋਂ ਵੱਡੇ ਰੁਜਗਾਰ ਦਾਤਾ ਅਤੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਖ਼ੇਤਰ ਵਿਚ ਮੋਦੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਭਾਂਜ ਦੇਣਗੇ । ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਚੰਦਰ ਸ਼ੇਖਰ ਅਤੇ ਤਰਸੇਮ ਸਿੰਘ ਰੋਹਟੀ ਕਮਲ ਕੁਮਾਰ ਨੇ ਕੀਤੀ। ਸਾਥੀ ਚੰਦਰ ਸ਼ੇਖਰ ਨੇ ਕਨਵੈਨਸ਼ਨ ਵਿੱਚ ਪਹੁੰਚ ਪੱਤਰ ਪੇਸ਼ ਕੀਤਾ। ਪਹੁੰਚ ਪੱਤਰ ਵਿੱਚ ਟਰਾਂਸਪੋਰਟ ਕਾਮਿਆਂ ਦੀਆਂ ਨਿਘਰਦੀਆਂ ਜਾ ਰਹੀਆਂ ਹਾਲਤਾਂ , ਕੇਂਦਰੀ ਸਰਕਾਰ ਵੱਲੋਂ ਲਿਆਂਦੇ ਗਏ ਮਜ਼ਦੂਰ ਵਿਰੋਧੀ ਕਾਨੂੰਨ, ਤੇਜ਼ੀ ਨਾਲ ਕੀਤਾ ਜਾ ਰਿਹਾ ਨਿੱਜੀਕਰਨ , ਸਖ਼ਤ ਸਜ਼ਾਵਾਂ ਅਤੇ ਭਾਰੀ ਜ਼ੁਰਮਾਨੇ ਲਾਉਣ ਵਾਲੇ ਫੌਜਦਾਰੀ ਕਾਨੂੰਨ ਠੋਸੀਆਂ ਜਾ ਰਹੀਆਂ ਗੁਲਾਮੀ ਵਾਲੀਆਂ ਕੰਮ ਹਾਲਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਪੈਟਰੋਲੀਅਮ ਪਦਾਰਥਾਂ ਅਤੇ ਕਲ – ਪੁਰਜਿਆਂ ਦੀਆਂ ਕੀਮਤਾਂ ਅਤੇ ਮਜ਼ਦੂਰ ਭਲਾਈ ਸਕੀਮਾਂ ਦਾ ਖਾਤਮਾਂ ਆਦਿ ਨੇ ਵਰਕਰਾਂ ਸਾਹਮਣੇ ਗੰਭੀਰ ਚੁਣੌਤੀਆਂ ਪੇਸ਼ ਕੀਤੀਆਂ ਹਨ। ਇਸ ਦੇ ਪਿਛੋਕੜ ਕਨਵੈਨਸ਼ਨ ਵਿੱਚ ਵਰਕਰਾਂ ਲਈ ਐਜੀਟੇਸ਼ਨ ਅਤੇ ਜੱਥੇਬੰਦਕ ਕਾਰਜ ਤੈਅ ਕਰਨ ਦੀ ਕਾਰਜ਼ ਯੋਜਨਾ ਪੇਸ਼ ਕੀਤੀ ਗਈ ਹੈ। ਕਨਵੈਨਸ਼ਨ ਨੂੰ ਸਬੰਧੀ- ਕਰਨ ਵਾਲੇ ਬੁਲਾਰੇ ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ ਫੈਡਰੇਸ਼ਨ ਦੇ ਸਕੱਤਰ ਜਨਰਲ ਸਾਥੀ ਲਕਸ਼ਮੱਇਆ ਨੇ ਦੇਸ਼ ਵਿਚ ਰੋਡ ਟਰਾਂਸਪੋਰਟ ਖੇਤਰ ਵਿੱਚ ਲੜੇ ਜਾ ਰਹੇ ਸੰਘਰਸ਼ਾਂ ਨੂੰ ਧਾਰਾਬੱਧ ਕਰਨ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਸ ਖੇਤਰ ਦੇ ਤੇਜ਼ ਵਿਸਥਾਰ ਦੇ ਮੱਦੇਨਜ਼ਰ ਵਿਸ਼ਾਲ ਗਿਣਤੀ ਕਿਰਤੀਆਂ ਦੇ ਗੈਰ ਜੱਥੇਬੰਦਕ ਚਰਿੱਤਰ ਕਾਰਨ ਚਿੰਤਾ ਵਾਲੀਆਂ ਹਾਲਤਾਂ ਅਤੇ ਨਿਘਰਦੀ ਜਾ ਰਹੀ ਸਮਾਜਿਕ ਫਿਰਕੂ ਪੁਣੇ ਨੇ ਸਾਡੇ ਜੀਵਨ ਸਾਹਮਣੇ ਖ਼ਤਰੇ ਵਧਾ ਦਿੱਤੇ ਹਨ। ਪੁਲੀਸ ਅਤੇ ਰਾਜ ਸਰਕਾਰ ਦੇ ਭਿਰਸ਼ਟਾਚਾਰ ਨੇ ਕੰਮ ਹਾਲਤਾਂ ਨੂੰ ਹੋਰ ਵਿਗਾੜ ਦਿੱਤਾ ਹੈ। ਉਹਨਾਂ ਸਾਂਝੇ ਅਤੇ ਦੇਸ਼ ਪੱਧਰੇ ਸੰਘਰਸ਼ਾਂ ਦੀ ਲੋੜਬੰਦੀ ਉੱਤੇ ਜ਼ੋਰ ਦਿੱਤਾ। ਕਨਵੈਨਸ਼ਨ ਵਿੱਚ ਸਾਥੀ ਸੁਰਜੀਤ ਢੇਰ, ਹਰਕੇਸ਼ ਵਿੱਕੀ, ਇੰਦਰਪਾਲ ਪੁੰਨਾਵਾਲ, ਬਲਵਿੰਦਰ ਸਿੰਘ,ਸਮੇਤ ਇੱਕ ਦਰਜਨ ਸਾਥੀਆਂ ਨੇ ਅਪਣੇ ਵਿਚਾਰ ਪੇਸ਼ ਕੀਤੇ ।ਅੰਤ ਵਿੱਚ ਪੇਸ਼ ਕੀਤੇ ਗਏ ਸੇਧ ਪੱਤਰ ਦੀ ਦਿਸ਼ਾ ਮੁਤਾਬਿਕ ਕਾਰਜ ਯੋਜਨਾ ਨੂੰ ਸੁਝਾਵਾਂ ਸਮੇਤ ਪਾਸ ਕੀਤਾ ਗਿਆ।
ਜਾਰੀ ਕਰਤਾ

























