ਹਿੰਦੂ ਆਗੂਆਂ ਖਿਲਾਫ ਹੇਟ ਸਪੀਚ ਦੇ ਮਾਮਲੇ ਦਰਜ ਕਰਨ ਦੇਖ ਖਿਲਾਫ ਸ਼ਿਵ ਸੈਨਾ ਬਾਲ ਠਾਕਰੇ ਨੇ ਐਸਐਸਪੀ ਨੂੰ ਦਿੱਤਾ ਮੰਗ ਪੱਤਰ

ਗੁਰਦਾਸਪੁਰ ( Rajan ) :- 4 ਹਿੰਦੂ ਆਗੂਆਂ ਦੇ ਖਿਲਾਫ ਹੇਟ ਸਪੀਚ ਦੇ ਨਾਂ ਤੇ ਪਰਚੇ ਦਰਜ ਕਰਨ ਦੇ ਰੋਸ ਵਜੋਂ ਅਤੇ ਦੂਜੇ ਪਾਸੇ ਸ੍ਰੀ ਅਚਲੇਸ਼ਵਰ ਧਾਮ ਦੇ ਸਰੋਵਰ ਵਿੱਚ ਘੋੜਾ ਨਹਿਲਾਉਣ ਵਾਲੇ ਦੋਸ਼ੀਆਂ ਖਿਲਾਫ ਬਾਈ ਨੇਮ ਪਰਚਾ ਦਰਜ ਨਾ ਕਰਨ ਦੇ ਰੋਸ਼ ਵਜੋਂ ਹਨੀ ਮਹਾਜਨ ਪੰਜਾਬ ਪ੍ਰਧਾਨ ਸ਼ਿਵ ਸੈਨਾ ਉਧਵ ਠਾਕਰੇ ਵਲੋਂ ਸ਼ਿਵ ਸੈਨਿਕਾਂ ਨਾਲ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਸ਼ਿਵ ਸੈਨਾ ਉਧਵ ਠਾਕਰੇ ਦੇ ਪੰਜਾਬ ਪ੍ਰਧਾਨ ਯੂਥ ਹਨੀ ਮਹਾਜਨ ਦੀ ਅਗਵਾਈ ਵਿੱਚ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਲੁਧਿਆਣਾ ਦੇ ਵਿੱਚ ਚਾਰ ਹਿੰਦੂ ਨੇਤਾਵਾਂ ਦੇ ਉੱਪਰ ਹੇਟ ਸਪੀਚ ਦੇ ਨਾਂ ਦੇ ਉੱਪਰ ਕੀਤੇ ਪਰਚੇ ਰੱਦ ਕਰਨ ਅਤੇ ਬਟਾਲਾ ਵਿੱਚ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਵਿੱਚ ਘੋੜਾ ਨਹਿਲਾਉਣ ਦੇ ਦੋਸ਼ੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਤਾਂ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਪੱਕੇ ਤੌਰ ਦੇ ਉੱਪਰ ਧਰਨੇ ਲਗਾਉਣਗੇ ਜਿਸਦੀ ਜਿੰਮੇਦਾਰ ਸਰਕਾਰਾਂ ਅਤੇ ਪ੍ਰਸ਼ਾਸਨ ਹੋਣਗੀਆਂ।

LEAVE A REPLY

Please enter your comment!
Please enter your name here