ਚਾਰ ਦੇ ਆਖਰੀ ਦਿਨ ਮੰਤਰੀ ਧਾਲੀਵਾਲ ਤੇ ਵਿਧਾਇਕ ਕਲਸੀ ਨੇ ਆਪ ਉਮੀਦਵਾਰ ਦੇ ਵਿੱਚ ਕੀਤਾ ਰੋਡ ਸ਼ੋ, ਜਿੱਤ ਦਾ ਠੋਕਿਆ ਦਾਅਵਾ,, ਸੁੱਚਾ ਸਿੰਘ ਲੰਗਾਹ ਦੇ ਸਮਰਥਨ ਲਈ ਕੀਤਾ ਧੰਨਵਾਦ

ਗੁਰਦਾਸਪੁਰ ( Rajan ) :- ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਨੂੰ ਲੈਕੇ ਵੋਟਾਂ ਪਾਉਣ ਦੇ ਲਈ ਹੁਣ ਬਸ ਕੁਝ ਹੀ ਘੰਟੇ ਬਾਕੀ ਬਚੇ ਹਨ ਜਿਸਨੂੰ ਲੈਕੇ ਹਰ ਵੋਟਰ ਨੂੰ ਆਪਣੇ ਵੱਲ ਖਿੱਚਣ ਲਈ ਹਰ ਉਮੀਦਵਾਰ ਆਪਣਾ ਆਪਣਾ ਪੂਰਾ ਜੋਰ ਅਜਮਾਇਸ਼ ਕਰ ਰਿਹਾ ਹੈ ਜਿਸਦੇ ਚਲਦੇ ਆਪ ਉਮੀਦਵਾਰ ਗੁਰਦੀਪ ਰੰਧਾਵਾ ਦੇ ਹੱਕ ਵਿੱਚ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਡੇਰਾ ਬਾਬਾ ਨਾਨਕ ਦੇ ਕਿਲਾ ਲਾਲ ਸਿੰਘ ਤੋਂ ਰੋਡ ਸ਼ੋ ਕੱਢਿਆ ਗਿਆ ਇਸ ਮੋਕੇ ਰਸਤੇ ਵਿੱਚ ਲੋਕਾਂ ਵਲੋਂ ਰੋਡ ਸ਼ੋ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਮੰਤਰੀ ਧਾਲੀਵਾਲ ਅਤੇ ਵਿਧਾਇਕ ਬਟਾਲਾ ਨੇ ਜਿੱਤ ਦਾ ਦਾਅਵਾ ਠੋਕਦੇ ਹੋਏ ਕਿਹਾ ਕਿ ਇਸ ਵਾਰ ਡੇਰਾ ਬਾਬਾ ਨਾਨਕ ਦੇ ਲੋਕ ਬਦਲਾਅ ਚਾਹੁੰਦੇ ਹਨ ਲੋਕ ਹੰਕਾਰ ਅਤੇ ਆਕੜ ਨੂੰ ਭੰਣਨਾ ਚਾਹੁੰਦੇ ਹਨ ਅਤੇ ਇਸ ਵਾਰ ਲੋਕ ਗੁਰਦੀਪ ਰੰਧਾਵਾ ਨੂੰ ਵੱਡੀ ਲੀਡ ਨਾਲ਼ ਜਿੱਤ ਦੇਕੇ ਵਿਧਾਨ ਸਭਾ ਭੇਜਣਗੇ ਜਿਸਦਾ ਪਤਾ 23 ਤਰੀਕ ਨਤੀਜੇ ਵਾਲੇ ਦਿਨ ਪਤਾ ਚਲ ਜਾਵੇਗਾ ਨਾਲ ਹੀ ਉਹਨਾਂ ਨੇ ਸੁੱਚਾ ਸਿੰਘ ਲੰਗਾਹ ਦੀ 31 ਮੈਂਬਰੀ ਟੀਮ ਦੇ ਵਲੋਂ ਆਪ ਉਮੀਦਵਾਰ ਨੂੰ ਸਮਰਥਨ ਦੇਣ ਲਈ ਧੰਨਵਾਦ ਵੀ ਕੀਤਾ

LEAVE A REPLY

Please enter your comment!
Please enter your name here