Site icon Dainik Punjab News

ਨਿਹੰਗ ਸਿੰਘ ਨੇ ਸ਼੍ਰੀ ਅਚਲੇਸ਼ਵਰ ਧਾਮ ਦੇ ਸਰੋਵਰ ਵਿੱਚ ਘੋੜੇ ਨੂੰ ਕਰਾਇਆ ਇਸ਼ਨਾਨਜਦੋਂ ਮੰਦਰ ਦੇ ਸੇਵਾਦਾਰਾਂ ਨੇ ਰੋਕਿਆ ਤਾਂ ਨਿਹੰਗ ਨੇ ਕੁਹਾੜੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ

ਗੁਰਦਾਸਪੁਰ ( JAGROOP SINGH GREWAL ) :- ਬਟਾਲਾ ਦੇ ਇਤਿਹਾਸਿਕ ਮੰਦਰ ਸ਼੍ਰੀ ਅਚਲੇਸ਼ਵਰ ਧਾਮ ਨੌਵੀਂ ਦਸਵੀ ਦੇ ਮੇਲੇ ਦੌਰਾਨ ਇੱਕ ਨਿਹੰਗ ਸਿੰਘ ਨੇ ਘੋੜੇ ਸਮੇਤ ਮੰਦਰ ਵਿੱਚ ਸਥਿਤ ਪਵਿੱਤਰ ਸਰੋਵਰ ਵਿੱਚ ਉਤਰ ਕੇ ਘੋੜੇ ਨੂੰ ਇਸ਼ਨਾਨ ਕਰਾਉਣ ਤੇ ਹਿੰਦੂ ਭਾਈਚਾਰੇ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਮੰਦਰ ਦੇ ਸੇਵਾਦਾਰ ਨਿਹੰਗ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ ਤੇ ਨਿਹੰਗ ਸਿੰਘ ਨੇ ਸੇਵਾਦਾਰਾਂ ‘ਤੇ ਕੁਹਾੜੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲੇ ਦੀ ਸੂਚਨਾ ਮਿਲਣ ਦੇ ਸਬੰਧਤ ਥਾਣੇ ਦੇ ਐਸ ਐਚ ਓ ਵੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਹਾਸਿਲ ਕਰ ਰਹੇ ਹਨ। ਮੰਦਰ ਟਰੱਸਟ ਦੇ ਮੁਖੀ ਪਵਨ ਕੁਮਾਰ ਪੰਮਾ ਨੇ ਇਸ ਮਾਮਲੇ ਵਿੱਚ ਕਿਹਾ ਕਿ ਨਿਹੰਗ ਸਿੰਘ ਨੇ ਜੋ ਵੀ ਕੀਤਾ ਉਹ ਨਿੰਦਣਯੋਗ ਹੈ। ਕੁਝ ਲੋਕ ਮੇਲੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Exit mobile version