ਚੋਣ ਪ੍ਰਚਾਰ ਤੋ ਜਾਂਦੇ ਮੰਤਰੀ ਨੇ ਵਿਧਾਇਕ ਨਾਲ ਬਟਾਲਾ ਨੂੰ ਟੂਰਿਜਮ ਹੱਬ ਬਣਾਉਣ ਦਾ ਕੀਤਾ ਵਾਅਦਾ

ਗੁਰਦਾਸਪੁਰ ( Rajan ) :- ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ ।ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਫੁਰਸਤ ਦੇ ਪਲਾਂ ਵਿੱਚ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਨੇ ਬਟਾਲਾ ਦੀ ਇੱਕ ਦੁਕਾਨ ਤੋਂ ਸਵੇਰ ਦਾ ਨਾਸ਼ਤਾ ਕੀਤਾ। ਗੱਲਬਾਤ ਦੌਰਾਨ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਸਾਡੇ ਕੋਲ ਪੰਜਾਬ ਦੇ ਮੰਤਰੀ ਡੇਰਾ ਬਾਬਾ ਨਾਨਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਪਰ ਉਹਨਾਂ ਨੂੰ ਬਟਾਲਾ ਦੀ ਮਸ਼ਹੂਰ ਦੁਕਾਨ ਤੋਂ ਨਾਸ਼ਤਾ ਕਰਵਾ ਰਹੇ ਹਾਂ। ਨਾਲ ਹੀ ਅਸੀਂ ਇਹਨਾਂ ਕੋਲ ਮੰਗ ਵੀ ਕਰ ਰਹੇ ਹਾਂ ਕਿ ਬਟਾਲਾ ਨੂੰ ਟੂਰਿਜ਼ਮ ਹੱਬ ਬਣਾਇਆ ਜਾਵੇ ਕਿਉਂਕਿ ਇੱਥੇ ਦੋ ਵੱਡੇ ਧਾਰਮਿਕ ਸਥਾਨ ਹਨ। ਨਾਲ ਹੀ ਵਿਧਾਇਕ ਨੇ ਕਿਹਾ ਕਿ ਮੰਤਰੀ ਸਾਹਿਬ ਨੇ ਪ੍ਰੋਜੈਕਟ ਰਿਪੋਰਟ ਮੰਗ ਲਈ ਹੈ । ਚੋਣ ਜਾਬਤਾ ਖੁੱਲਣ ਮਗਰੋਂ ਅਸੀਂ ਇਹਨਾਂ ਨੂੰ ਪ੍ਰੋਜੈਕਟ ਰਿਪੋਰਟ ਬਣਾ ਕੇ ਦਵਾਂਗੇ ।ਕੈਬਨਟ ਮੰਤਰੀ ਨੇ ਬਟਾਲਾ ਦੇ ਖਾਣੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਕਰਨ ਜਾ ਰਹੇ ਸਾਂ ਪਰ ਰਸਤੇ ਦੇ ਵਿੱਚ ਵਿਧਾਇਕ ਵੱਲੋਂ ਬਟਾਲਾ ਦੀ ਇੱਕ ਦੁਕਾਨ ਤੇ ਨਾਸ਼ਤਾ ਕਰਵਾਇਆ ਜਾ ਰਿਹਾ ਇਸ ਮਗਰੋਂ ਅਸੀਂ ਡੇਰਾ ਬਾਬਾ ਨਾਨਕ ਵਿੱਚ ਜਾ ਕੇ ਚੋਣ ਪ੍ਰਚਾਰ ਕਰਾਂਗੇ।

LEAVE A REPLY

Please enter your comment!
Please enter your name here