ਸਮਾਜ ਸੇਵਕਾਂ ਦੁਆਰਾ ਤਰਨਜੀਤ ਨਿਮਾਨੇ ਦੇ ਕੈਂਪ ਨੂੰ ਬੰਦ ਕਰਾਉਣ ਲਈ ਦਿੱਤਾ ਗਿਆ ਡੀਸੀ ਨੂੰ ਮੰਗ ਪੱਤਰ

ਲੁਧਿਆਣਾ (ਜਗਰੂਪ ਸਿੰਘ ਗਰੇਵਾਲ) ਲੁਧਿਆਣਾ ਵਿੱਚ ਖੂਨ ਵੇਚਣ ਨੂੰ ਲੈਕੇ ਇਕ ਬਹੁਤ ਹੀ ਵੱਡੀ ਧਾਂਧਲੀ ਦੇਖਣ ਨੂੰ ਮਿਲ ਰਹੀ ਹੈ l ਜੋ ਕਿ ਲੋਕਾਂ ਦੀਆ ਸੇਵਾ ਭਾਵਨਾਵਾਂ ਨੂੰ ਝੰਜੋੜ ਕੇ ਰੱਖ ਰਹੀ ਹੈ ਅਤੇ ਸਿਹਤ ਨਾਲ ਜੁੜੀ ਹੋਈ ਹੈ l ਜਿਸਦੇ ਵਿੱਚ ਜਾਣਕਾਰੀ ਦਿੰਦਿਆਂ ਸਮਾਜ ਸੇਵਾਕ ਮਨਜੀਤ ਸਿੰਘ ਅਰੋੜਾ ਨੇ ਕਿਹਾ ਕਿ ਤਰਨਜੀਤ ਸਿੰਘ ਨਿਮਾਣਾ ਜੋ ਕਿ ਖੂਨ ਦੀਆ ਯੂਨਿਟਾ ਨੂੰ 300 ਤੋਂ ਲੈ ਕੇ 400 ਪਰ ਬੋਤਲ ਦੇ ਹਿਸਾਬ ਨਾਲ ਹਸਪਤਾਲਾਂ ਤੋਂ ਲੈਂਦਾ ਹੈ ਅਤੇ ਰੋਜ਼ਾਨਾ ਇਹ ਵੱਖ ਵੱਖ ਥਾਵਾਂ ਤੇ ਕੈਂਪ ਲਵਾਉਂਦਾ ਹੈ ਅਤੇ ਆਪਣੀ ਬਣਾਈ ਗਈ ਭਾਈ ਘਨਈਆ ਜੀ ਮਿਸ਼ਨ ਨਾਮਕ ਸੰਸਥਾ, ਜਿਸ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬੈਨ ਕੀਤਾ ਗਿਆ ਹੈ l ਦੁਬਾਰਾ 10 ਨਵੰਬਰ ਨੂੰ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਨੂੰ ਬੈਨ ਕਰਾਉਣ ਏ.ਡੀ.ਸੀ ਅਮਰਜੀਤ ਸਿੰਘ ਬੈਂਸ ਜੀ ਨੂੰ ਇਸ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਅਤੇ ਵੱਖ-ਵੱਖ ਸਮਾਜ ਸੇਵੀਆਂ ਨੇ ਇਸ ਦੇ ਉੱਪਰ ਇਸ ਕੈਂਪ ਦੀ ਨਿਖੇਤੀ ਕੀਤੀ l ਡੀਸੀ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਦਿਆਂ ਜਥੇਬੰਦੀਆਂ ਅਤੇ ਸਮਾਜ ਸੇਵਕਾਂ ਨੇ ਕਿਹਾ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ

ਵਿਅਕਤੀ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਸੇਵਾ ਦੇ ਨਾਮ ਤੇ ਬਲੱਡ ਵੇਚਣ ਦਾ ਕੰਮ ਕਰਦਾ ਹੋਵੇ ਇਹੋ ਜਿਹੇ ਗੋਰਖ ਧੰਦੇ ਨੂੰ ਬੰਦ ਕਰਾਉਣ ਖਾਤਰ ਅਤੇ ਰੋਕ ਲਵਾਉਣ ਖਾਤਰ ਕਈ ਜਥੇਬੰਦੀ ਅਤੇ ਸਮਾਜ ਸੇਵਕ ਸਾਹਮਣੇ ਆਏ l ਏਡੀਸੀ ਸਾਹਿਬ ਨੇ ਆਸ਼ਵਾਸਨ ਦਿੰਦਿਆਂ ਕਿਹਾ ਕਿ ਜਲਦ ਤੋਂ ਜਲਦ ਪੜਤਾਲ ਕਾਰਵਾਈ ਜਾਵੇਗੀ ਅਤੇ ਇਨਸਾਫ ਦਵਾਇਆ ਜਾਏਗਾ l ਇਸ ਮੌਕੇ ਤੇ ਮੌਜੂਦ ਰਹੇ ਮਨਜੀਤ ਸਿੰਘ ਅਰੋੜਾ ਸਮਾਜ ਸੇਵਕ, ਰਕੇਸ਼ ਕੁਮਾਰ ( ਰਿੱਕੀ ) ਸੁਨਹਿਰਾ ਭਾਰਤ ਪਾਰਟੀ ਰਾਸ਼ਟਰੀ ਪ੍ਰਧਾਨ, ਚਰਨਜੀਤ ਸਿੰਘ ਬੈਂਕ ਵਾਲੇ, ਅੰਗਰੇਜ ਸਿੰਘ, ਅਜਮੇਰ ਸਿੰਘ ਕਿਰਪਾਲ ਸਿੰਘ ਸਹਾਰਾ, ਸਰਬਜੀਤ ਸਿੰਘ ਛਾਪਾ, ਤਜਿੰਦਰ ਸਿੰਘ ਜਗਪਾਲ, ਸੁਖਜੀਤ ਸਿੰਘ, ਡਾਕਟਰ ਜਸਬੀਰ ਸਿੰਘ ਨਾਮਧਾਰੀ, ਕੈਪਟਨ ਮਲਕੀਤ ਸਿੰਘ ਵਾਲੀਆ, ਕੈਪਟਨ ਕੁਲਵੰਤ ਸਿੰਘ ਹੋਰ ਕਾਫੀ ਸ਼ਖਸ਼ੀਅਤਾਂ ਮੌਜੂਦ ਸਨ l

LEAVE A REPLY

Please enter your comment!
Please enter your name here