Site icon Dainik Punjab News

ਪੰਚਾਇਤੀ ਚੋਣ ਡਿਊਟੀਆਂ ਸੰਬੰਧੀ ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਦੇ ਵਫਦ ਨੇ ਏ.ਡੀ.ਸੀ.ਲੁਧਿਆਣਾ ਨਾਲ ਕੀਤੀ ਮੁਲਾਕਾਤ-ਡੀ.ਟੀ.ਐੱਫ.ਲੁਧਿਆਣਾ

ਲੁਧਿਆਣਾ ( Rajan ) :- ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਏ.ਡੀ.ਸੀ.(ਵਿਕਾਸ) ਲੁਧਿਆਣਾ ਹਰਜਿੰਦਰ ਸਿੰਘ ਨੂੰ ਪੰਚਾਇਤੀ ਚੋਣਾਂ ਵਿੱਚ ਲੱਗੀਆਂ ਡਿਊਟੀਆਂ ਸੰਬੰਧੀ ਮਿਲਿਆ।ਵਫ਼ਦ ਵੱਲੋਂ ਇਨ੍ਹਾਂ ਚੋਣਾਂ ਵਿੱਚ ਲੱਗੀਆਂ ਡਿਊਟੀਆਂ ਵਿੱਚ ਗੰਭੀਰ ਬਿਮਾਰੀਆਂ ਵਾਲੇ ਕੇਸ,ਫੀਜ਼ੀਕਲੀ ਹੈਂਡੀਕੈਪ,ਇੱਕ ਸਾਲ ਤੋਂ ਘੱਟ ਉਮਰ ਵਾਲ਼ੇ ਬੱਚਿਆਂ ਵਾਲੀਆਂ ਅਧਿਆਪਿਕਾਵਾਂ,ਦੂਸਰੇ ਜ਼ਿਲ੍ਹਿਆਂ ਵਿੱਚੋਂ ਆਉਂਦੇ ਅਧਿਆਪਕਾਂ ਦੇ ਕੇਸ, ਦੂਰ-ਦੁਰਾਡੇ ਲੱਗੀਆਂ ਡਿਊਟੀਆਂ ਅਤੇ ਬੀ.ਐਲ. ਓ.ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਸੰਬੰਧੀ ਮੰਗਾਂ ਰੱਖੀਆਂ ਗਈਆਂ। ਏ.ਡੀ.ਸੀ.(ਵਿਕਾਸ) ਲੁਧਿਆਣਾ ਵੱਲੋਂ ਸਾਰੇ ਕੇਸਾਂ ਤੇ ਵਿਚਾਰ ਕਰਨ ਅਤੇ ਚੋਣਾਂ ਤੋਂ ਪਹਿਲ਼ਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਨੇ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਹੀ ਕੇਸ ਯੂਨੀਅਨ ਵੱਲੋਂ ਹਰ ਹਾਲਤ ਵਿੱਚ ਹੱਲ ਕਰਵਾਏ ਜਾਣਗੇ ਅਤੇ ਨਾਲ ਹੀ ਭਰੋਸਾ ਜ਼ਾਹਿਰ ਕੀਤਾ ਕਿ ਅੱਜ ਜੋ ਕੇਸ ਏ. ਡੀ.ਸੀ.ਲੁਧਿਆਣਾ ਨੂੰ ਦਿੱਤੇ ਗਏ ਹਨ,ਉਨ੍ਹਾਂ ਅਧਿਆਪਕਾਂ ਨੂੰ ਚੋਣ ਡਿਊਟੀ

ਤੋਂ ਛੋਟ ਦੇ ਦਿੱਤੀ ਜਾਵੇਗੀ।ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਕਿਹਾ ਕਿ ਕੱਲ੍ਹ ਇਨ੍ਹਾਂ ਕੇਸਾਂ ਸੰਬੰਧੀ ਦੁਬਾਰਾ ਏ. ਡੀ.ਸੀ.ਲੁਧਿਆਣਾ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਉਸ ਉਪਰੰਤ ਬਣੇ ਹਾਲਾਤਾਂ ਅਨੁਸਾਰ ਯੂਨੀਅਨ ਵੱਲੋਂ ਫੈਸਲਾ ਲਿਆ ਜਾਵੇਗਾ। ਇਸ ਉਪਰੰਤ ਜਿਲ੍ਹਾ ਆਗੂਆਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ(ਸੈ.ਸਿੱ.)ਲੁਧਿਆਣਾ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਜਿਲ੍ਹਾ ਆਗੂਆਂ ਵੱਲੋਂ ਪਿਛਲੀ ਮਹੀਨੇ ਹੋਈ ਮੀਟਿੰਗ ਵਿੱਚ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਅੱਗੇ ਰੱਖੀਆਂ ਮੰਗਾਂ ਦਾ ਰੀਵਿਊ ਕੀਤਾ ਗਿਆ,ਜਿਸ ਵਿੱਚ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ.) ਵੱਲੋਂ ਮੌਕੇ ਤੇ ਹੀ ਰੱਖੀਆਂ ਮੰਗਾਂ ਦ‍ਾ ਹੱਲ ਕੀਤਾ ਗਿਆ ਤੇ ਰਹਿੰਦੀਆਂ ਮੰਗਾਂ ਦ‍ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਅੱਜ ਇਸ ਮੀਟਿੰਗ ਵਿੱਚ ਦਵਿੰਦਰ ਸਿੰਘ ਸਿੱਧੂ, ਹਰਪਿੰਦਰ ਸਿੰਘ ਸ਼ਾਹੀ, ਰਜਿੰਦਰ ਸਿੰਘ ਮਾਛੀਵਾੜਾ,ਹੁਸ਼ਿਆਰ ਸਿੰਘ,ਹਰਦੀਪ ਸਿੰਘ, ਅਰਵਿੰਦਰ ਸਿੰਘ ਭੰਗੂ, ਰਾਣਾ ਆਲਮਦੀਪ, ਗੁਰਦੀਪ ਸਿੰਘ , ਸ਼ਰਨਜੀਤ ਸਿੰਘ, ਜਸਵਿੰਦਰ ਸਿੰਘ ਅਤੇ ਪੀੜਤ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Exit mobile version