Site icon Dainik Punjab News

ਸੇਬਾ ਦੇ ਭਰੇ ਟਰੱਕ ਨੂੰ ਅਚਾਨਕ ਲੱਗੀ ਅੱਗ ,ਛਲਾਂਗ ਮਾਰ ਕੇ ਬੱਚੇ ਡਰਾਈਵਰ ਤੇ ਕਲੀਨਰ

ਬਟਾਲਾ ( Rajan ) :- ਨਜ਼ਦੀਕੀ ਅੱਡਾ ਤਾਰਾਂਗੜ ਵਿਖੇ ਸੇਬਾਂ ਦੇ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ । ਗਨੀਮਤ ਇਹ ਰਹੀ ਕੇ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਡਰਾਈਵਰ ਅਤੇ ਕਲੀਨਰ ਟ੍ਰਕ ਵਿੱਚੋਂ ਛਲਾਂਗ ਲਗਾ ਕੇ ਬਾਲ ਬਾਲ ਬਚ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਧਿਆਨ ਸਿੰਘ ਪੁੱਤਰ ਪਾਲ ਸਿੰਘ ਵਾਸੀ ਵਡਾਲਾ ਬਾਂਗਰ ਤੇ ਕਲੀਨਰ ਰਮਨਦੀਪ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਆਪਣੇ ਟਰੱਕ ਪੀਬੀ 06 ਬੀਐਫ 8858 ਵਿੱਚ ਸ਼੍ਰੀ ਨਗਰ ਤੋਂ ਸੇਬ ਲੱਦ ਕੇ ਰਾਜਸਥਾਨ ਜਾ ਰਹੇ ਸਨ। ਜਦ ਅੱਜ ਸਵੇਰੇ ਕਰੀਬ 9:30 ਵਜੇ ਅੱਡਾ ਤਾਰਾਗੜ ਪਹੁੰਚੇ ਤਾਂ ਅਚਾਨਕ ਟਰੱਕ ਨੂੰ

ਅੱਗ ਲੱਗ ਗਈ ।ਇੱਕ ਦਮ ਅੱਗ ਇੰਨੀ ਤੇਜ਼ੀ ਨਾਲ ਕੈਬਨ ਨੂੰ ਲੱਗੀ ਕਿ ਅਸੀਂ ਛੇਤੀ ਨਾਲ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਅਤੇ ਗੱਡੀ ਵਿੱਚ ਢਾਈ ਲੱਖ ਰੁਪਏ ਨਗਦ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ ਸੜ ਕੇ ਸਵਾਹ ਹੋ ਗਏ । ਇਸ ਮੌਕੇ ਥਾਣਾ ਕਿਲਾ ਲਾਲ ਸਿੰਘ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ ਤੇ ਪੁਲਿਸ ਦੀ ਮਦਦ ਨਾਲ ਰਾਹਗੀਰਾਂ ਨੇ ਸੇਬਾਂ ਦੀਆਂ ਪੇਟੀਆਂ ਟਰੱਕ ਚੋਂ ਬਾਹਰ ਕੱਢੀਆਂ ਪਰ ਫਿਰ ਵੀ ਕਾਫੀ ਪੇਟੀਆਂ ਸੜ ਗਈਆਂ ਅਤੇ ਕਾਫੀ ਨੁਕਸਾਨ ਹੋ ਗਿਆ।

Exit mobile version