ਜਦੋਂ ਪੁਲਿਸ ਵਾਲਿਆਂ ਨੇ ਸਿਫਾਰਸ਼ਾਂ ਨੂੰ ਕੀਤਾ ਦਰਕਿਨਾਰ

ਗੁਰਦਾਸਪੁਰ ( Rajan ) :- ਜੋ ਅਮੀਰ ਜਾਦੇ ਆਪਣੀ ਗੱਡੀਆਂ ਨੂੰ ਕਾਲੇ ਸ਼ੀਸ਼ੇ ਲਾਕੇ ਘੁੰਮਦੇ ਹਨ, ਉਹਨਾਂ ਦੇ ਖਿਲਾਫ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਲਗਾਇਆ ਗਿਆ। ਅਤੇ ਇਸ ਦੌਰਾਨ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਚਲਾਨ ਕੱਟੇ ਗਏ ਤੇ ਕਈ ਗੱਡੀਆਂ ਬਾਊਂਡ ਵੀ ਕੀਤੀਆਂ ਗਈਆਂ।ਇਸ ਮੌਕੇ ਜ਼ਿਆਦਾਤਰ ਅਮੀਰ ਜਾਦਿਆਂ ਕੋਲ ਤੇ ਆਪਣੀ ਕਾਰ ਦੇ ਕਾਗਜ਼ ਵੀ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਅਮੀਰਜ਼ਾਦੇ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਦੇ ਹੀ ਸਾਥੀ ਮੁਲਾਜ਼ਮਾਂ ਦੇ ਸਿਫਾਰਿਸ਼ਾਂ ਕਰਾਉਂਦੇ ਵੀ ਨਜ਼ਰ ਆਏ ਪਰ ਮੀਡੀਆ ਮੌਕੇ ਤੇ ਮੌਜੂਦ ਸੀ ਇਸ ਲਈ ਟਰੈਫਿਕ ਪੁਲਿਸ ਵਾਲਿਆਂ ਨੇ ਕਿਸੇ ਦੀ ਸਿਫਾਰਿਸ਼ ਮੰਨਣਅਤੇ ਫੋਨ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ। ਟਰੈਫਿਕ ਪੁਲਿਸ ਦੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਬੇਸ਼ੱਕ ਸਿਫਾਰਿਸ਼ ਕਿਸੇ ਦੀ ਵੀ ਹੋਵੇ ।ਅਸੀਂ ਸਿਵਾਏ ਕੰਟਰੋਲ ਰੂਮ ਤੋਂ ਕਿਸੇ ਦਾ ਵੀ ਫੋਨ ਚਲਾਨ ਕੱਟਣ ਵੇਲੇ ਨਹੀਂ ਚੁੱਕਦੇ। ਕਾਲੇ ਸ਼ੀਸ਼ਿਆਂ ਤੋਂ ਇਲਾਵਾ ਟਰੈਕਟਰ ਟਰਾਲੀਆਂ ਜਿਨ੍ਹਾਂ ਨੇ ਸਪੀਕਰ ਲਗਾਏ ਹੋਏ ਸਨ ਜਾਂ ਜਿਹੜੇ ਬਹੁਤ ਜਿਆਦਾ ਆਵਾਜ਼ ਕਰਦੇ ਸਨ ਉਹਨਾਂ ਸਾਰਿਆਂ ਦੇ ਵੀ ਚਲਾਨ ਕੱਟੇ ਗਏ ਹਨ।

LEAVE A REPLY

Please enter your comment!
Please enter your name here