Site icon Dainik Punjab News

ਹੁਣ ਤਗੜੇ ਹੋ ਕੇ ਕਰਨਾ ਵਿਰੋਧੀਆਂ ਦਾ ਮੁਕਾਬਲਾ, ਮੁੜ ਅਕਾਲੀ ਬਣਦਿਆਂ ਹੀ ਦਹਾੜਿਆ ਸੁੱਚਾ ਸਿੰਘ ਲੰਗਾਹ

ਗੁਰਦਾਸਪੁਰ ( Rajan ) :- ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜੰਮੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਮਰਨਗੇ ਉਹਨਾਂ ਦਾ ਕਹਿਣਾ ਸੀ ਕਿ ਕਾਫੀ ਲੰਬੇ ਸਮੇਂ ਤੋਂ ਉਹ ਇਹ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਪਾਰਟੀ ਦੀ ਮੁੱਖ ਧਾਰਾ ਦੇ ਵਿੱਚ ਫਿਰ ਸ਼ਾਮਿਲ ਕੀਤਾ ਜਾਵੇ ਜਿਸ ਦੀ ਹਾਈ ਕਮਾਂਡ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੂੰ ਸ਼ਾਮਿਲ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਉਹ ਦਿਨ ਰਾਤ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਲਾਮਬੰਦ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੰਮ ਕਰਨ ਲਈ ਲਾਮਬੱਧ ਕਰਨਗੇ ਉਹਨਾਂ ਕਿਹਾ ਕਿ ਜਿਹੜੇ ਲੀਡਰ ਪਾਰਟੀ ਤੇ ਮੁੱਖਧਾਰਾ ਤੋਂ ਲਾਂਭੇ ਹੋ ਕੇ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਤਰਲਾ ਕਰਨਗੇ ਕਿ ਸਾਰੇ ਹੀ ਇੱਕ ਝੰਡੇ ਥੱਲੇ ਇਕੱਠੇ ਹੋ ਜਾਣ ਨਾਲ ਹੀ ਉਹਨਾਂ ਨੇ ਵਿਰੋਧੀਆਂ ਤੇ ਤੰਜ ਕਸਦੇ ਹੋਏ ਕਿਹਾ ਕਿ ਤਕੜੇ ਹੋ ਜਾਣ ਹੁਣ ਤਗੜੇ ਮੁਕਾਬਲੇ ਦੇ ਨਾਲ ਉਹਨਾਂ ਦੇ ਨਾਲ ਨਜਿੱਠਿਆ ਜਾਵੇਗਾ।

Exit mobile version