Site icon Dainik Punjab News

ਸਰਪੰਚੀ ਦੀ ਨੋਮੀਨੇਸ਼ਨ ਦਾ ਅੰਤਿਮ ਦਿਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ

ਗੁਰਦਾਸਪੁਰ ( Rajan ) :- 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਅੱਜ ਯਾਨੀ 4 ਅਕਤੂਬਰ ਨੂੰ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ ਜਿਸ ਕਾਰਨ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਗਏ ਨੋਮੀਨੇਸ਼ਨ ਸੈਂਟਰ ਵਿੱਚ ਸਵੇਰ ਤੋਂ ਹੀ ਸਰਪੰਚੀ ਦੇ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਸੈਂਟਰ ਵਿੱਚ ਸਵੇਰੇ 8 ਵਜੇ ਤੋਂ ਸਰਕਾਰੀ ਸਟਾਫ ਵੀ ਆ ਕੇ ਬੈਠ ਗਿਆ ਅਤੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਿਆ ਦੂਜੇ ਪਾਸੇ 9 ਵਜੇ ਦੇ ਕਰੀਬ ਹੀ ਸਕੂਲ ਦੇ ਬਾਹਰ ਵੀ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਗਰਮੀ ਵਿੱਚ ਖੜੀਆਂ ਮਹਿਲਾ ਉਮੀਦਵਾਰਾਂ ਦੀ

ਪੁਲਿਸ ਕਰਮਚਾਰੀਆਂ ਨਾਲ ਹਲਕੀ ਜਿਹੀ ਬਹਿਸਬਾਜੀ ਵੀ ਹੋਈ ਪਰ ਪੁਲਿਸ ਵੱਲੋਂ 11 ਵਜੇ ਹੀ ਸਕੂਲ ਦੇ ਗੇਟ ਖੋਲੇ ਗਏ। ਹੁਣ ਇਸ ਨੋਮੀਨੇਸ਼ਨ ਸੈਂਟਰ ਵਿੱਚ ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਫਾਈਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਬਲਾਕ ਗੁਰਦਾਸਪੁਰ ਦੇ ਕੁੱਲ 178 ਪਿੰਡਾਂ ਦੇ ਉਮੀਦਵਾਰ ਇੱਥੇ ਕਾਗਜ਼ ਦਾਖਲ ਕਰਨ ਆਉਣਗੇ ਅਤੇ ਸਕੂਲ ਦੇ 9 ਵੱਖ-ਵੱਖ ਕਮਰਿਆਂ ਵਿੱਚ ਬੈਠੇ ਰਿਟਰਨਿੰਗ ਅਫਸਰਾਂ ਵੱਲੋਂ ਉਹਨਾਂ ਦੇ ਕਾਗਜ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਪੁਲਿਸ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਮੌਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਬਿਕਰਮਜੀਤ ਅਤੇ ਜਸਨ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿੱਚ ਕੁੱਲ ਨੌ ਕਮਰਿਆਂ ਵਿੱਚ ਨੌ ਰਿਟਰਨਿੰਗ ਅਫਸਰ ਵੱਖ-ਵੱਖ ਇਲਾਕਿਆਂ ਦੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਕਾਗਜ਼ ਦਾਖਲ ਕਰਨ ਦੇ ਕੰਮ ਵਿੱਚ ਲੱਗੇ ਹੋਏ ਹਨ। ਹਰ ਰਿਟਰਨਿੰਗ ਅਫਸਰ ਨੂੰ ਘੱਟੋ ਘੱਟ 11 ਪਿੰਡ ਦਿੱਤੇ ਗਏ ਹਨ ਬਲਾਕ ਗੁਰਦਾਸਪੁਰ ਦੇ 178 ਪਿੰਡਾਂ ਦਾ ਨੋਮੀਨੇਸ਼ਨ ਸੈਂਟਰ ਮੈਰਿਟੋਰੀਅਸ ਸਕੂਲ ਨੂੰ ਬਣਾਇਆ ਗਿਆ ਹੈ ਜਿੱਥੇ ਪ੍ਰਸ਼ਾਸਨ ਅਤੇ

ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਫਾਲਤੂ ਬੰਦੇ ਨੂੰ ਨੋਮੀਨੇਸ਼ਨ ਸੈਂਟਰ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ , ਸਿਰਫ ਉਮੀਦਵਾਰ ਅਤੇ ਉਹਨਾਂ ਦੇ ਗਵਾਹ ਹੀ ਅੰਦਰ ਆ ਸਕਦੇ ਹਨ ਅਤੇ ਨਾ ਹੀ ਕੋਈ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਇੱਥੇ ਆ ਸਕਦਾ। 11 ਵਜੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਤਿੰਨ ਵਜੇ ਤੱਕ ਜਿੰਨੇ ਵੀ ਉਮੀਦਵਾਰ ਅੰਦਰ ਦਾਖਲ ਹੋ ਗਏ ਉਹਨਾਂ ਦੇ ਕਾਗਜ਼ ਲੈ ਲਏ ਜਾਣਗੇ ਬੇਸ਼ੱਕ ਇਸ ਕੰਮ ਵਿੱਚ ਸੱਤ ਹੀ ਕਿਉਂ ਨਾ ਵੱਜ ਜਾਣ । ਅਧਿਕਾਰੀ ਲਗਾਤਾਰ ਨੋਮੀਨੇਸ਼ਨ ਸੈਂਟਰਾਂ ਦਾ ਦੌਰਾ ਕਰ ਰਹੇ ਹਨ ਅਤੇ ਚੋਣਾਂ ਅਮਨ ਅਮਾਨ ਨਾਲ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਦੀ ਹਿਦਾਇਤ ਦਿੱਤੀ ਗਈ ਹੈ।

Exit mobile version