ਗੁਰਦਾਸਪੁਰ ( RAJAN ) :- ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਦੌਰ ਚੱਲ ਰਿਹਾ ਹੈ ਜਿਸਦੇ ਚਲਦੇ BDPOs ਦਫ਼ਤਰਾਂ ਦੇ ਸਾਰੇ ਕਰਮਚਾਰੀਆਂ ਨੂੰ ਦਫਤਰਾਂ ਵਿੱਚ ਹਾਜ਼ਿਰ ਰਹਿਣ ਲਈ ਕਿਹਾ ਗਿਆ ਹੈ ਪਰ ਜਦੋ ਭਾਜਪਾ ਦੇ ਸੀਨਿਅਰ ਨੇਤਾ ਫਤਿਹਜੰਗ ਬਾਜਵਾ ਆਪਣੇ ਸਮਰਥਕਾਂ ਨਾਲ BDPO ਦਫਤਰ ਕਾਹਨੂੰਵਾਨ ਪਹੁੰਚੇ ਤਾਂ ਉਥੇ ਅਦਿਕਰੀਆ ਸਮੇਤ ਸਾਰੇ ਪੰਚਾਇਤ ਸੈਕਟਰੀ ਗੈਰ ਹਾਜ਼ਿਰ ਸਨ ਜਦੋਂ ਕਿ ਚੋਣ

ਕਮਿਸ਼ਨ ਵੱਲੋਂ ਸਾਰੇ ਕਰਮਚਾਰੀ ਨੂੰ ਦਫਤਰ ਵਿੱਚ ਹਾਜ਼ਿਰ ਰਹਿ ਕੇ ਸਾਰੇ ਚੋਣ ਲੜਨ ਵਾਲੇ ਪੰਚਾ ਸਰਪੰਚਾ ਨੂੰ ਚੁੱਲਾਂ ਟੈਸਕ ਅਤੇ ਬਾਕੀ ਕਾਗਜ ਪੱਤਰ ਦੇਣ ਵਾਸਤੇ ਕਿਹਾ ਗਿਆ ਹੈ ।ਇਸ ਮੌਕੇ ਤੇ ਫ਼ਤਹਜੰਗ ਬਾਜਵਾ ਨੇ ਆਰੋਪ ਲਗਾਏ ਕੇ ਦਫਤਰ ਵਿੱਚ ਕੋਈ ਵੀ ਕਰਮਚਾਰੀ ਹਾਜ਼ਰ ਨਹੀ ਹੈ ।ਇਸ ਮੌਕੇ ਤੇ ਦਫਤਰ ਵਿੱਚ ਮੱਜੂਦ ਇੱਕ ਕਰਮਚਾਰੀ ਨੇ ਜਦੋ ਪੰਚਾਇਤ ਸੈਟਰੀ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਵੀ ਨਹੀਂ

ਚੁੱਕਿਆ। ਫ਼ਤਹਜੰਗ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਧੱਕੇਸ਼ਾਹੀ ਨਾਲ ਆਪਣੇ ਸਰਪੰਚ ਬਣਾ ਰਹੀ ਹੈ।ਉਨ੍ਹਾਂ ਨੇ ਦੋਸ਼ ਲਗਾਏ ਕਿ ਸਾਰੇ MLA ਅਤੇ ਹਲਕਾ ਇੰਚਾਰਜਾ ਨੇ ਪੰਚਾਇਤ ਸੈਕਟਰੀ ਆਪਣੇ ਘਰਾਂ ਵਿੱਚ ਬੈਠਾਏ ਹੋਏ ਹਨ ਅਤੇ ਆਮ ਲੋਕਾਂ ਨੂੰ ਮੂਰਖ ਬਣਾ ਕੇ ਧੱਕੇਸ਼ਾਹੀ ਨਾਲ ਪਿੰਡਾਂ ਵਿੱਚ ਸਰਬਸੰਮਤੀਆ ਕਰ ਰਹੇ ਹਨ ਉਥੇ ਹੀ ਉਨ੍ਹਾਂ ਨੇ ਕਿਹਾ ਕੇ ਸਾਰੇ ਗੈਰ ਹਜਾਰ ਕਰਮ ਚਾਰੀਆਂ ਦੀ ਸਿਕਾਇਤ ਉਹ ਚੋਣ ਕਮਿਸ਼ਨਰ ਨੂੰ ਕਰਨਗੇ।


























