ਪੱਥਰੀ ਦੇ ਮਰੀਜ਼ ਨੌਜਵਾਨ ਦੀ ਹੋਈ ਮੌਤ, ਸਵੇਰੇ ਰਹੇਗਾ ਗੁਰਦਾਸਪੁਰ ਸ਼ਹਿਰ ਬੰਦ

ਗੁਰਦਾਸਪੁਰ ( Rajan ) :- ਗੁਰਦਾਸਪੁਰ ਦੇ ਨਿਜੀ ਹਸਪਤਾਲ ਵਿੱਚ ਪੱਥਰੀ ਦੇ ਓਪਰੇਸ਼ਨ ਲਈ ਦਾਖਲ ਹੋਏ ਮਰੀਜ਼ ਆਸ਼ੁਤੋਸ਼ ਮਹਾਜਨ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਵੀ ਜਿੰਦਾ ਹੋਣ ਦਾ ਦਾਅਵਾ ਕੀਤਾ ਸੀ। ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਅੱਜ ਸਵੇਰੇ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰਕ ਮੈਂਬਰ ਆਸ਼ੂਤੋਸ਼ ਦੀ ਮ੍ਰਿਤਕ ਦੇਹ ਸਮੇਤ ਮੁੜ ਤੋਂ ਹਸਪਤਾਲ ਦੇ ਬਾਹਰ ਧਰਨੇ ਵਿੱਚ ਬੈਠੇ ਗਏ ਹਨ ਤੇ ਦੂਜੇ ਪਾਸੇ ਪਰਿਵਾਰ ਦੀ ਹਿਮਾਇਤ ਵਿੱਚ ਆਏ ਸੈਂਕੜਿਆਂ ਦਾ ਸਮਾਜਿਕ ਆਗੂਆਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬੱਬਰੀ ਨਾਕੇ ਤੇ ਜਾਮ ਲਗਾ ਦਿੱਤਾ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਪਰਿਵਾਰ ਨੂੰ ਨੌਜਵਾਨ ਦੇ ਬਚਣ ਦੀ ਉਮੀਦ ਦਿਖਾ ਕੇ ਵਰਗਲਾਇਆ ਗਿਆ ਅਤੇ ਲਾਸ਼ ਸਮੇਤ ਅੰਮ੍ਰਿਤਸਰ ਭੇਜ ਦਿੱਤਾ ਗਿਆ। ਜਦਕਿ ਆਸ਼ੂਤੋਸ਼ ਦੀ ਮੌਤ ਗੁਰਦਾਸਪੁਰ ਵਿੱਚ ਹੀ ਹੋ ਚੁੱਕੀ ਸੀ ।

ਦੋਸ਼ ਹੈ ਕਿ ਨਿਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਆਪਣੀ ਗਲਤੀ ਲੁਕਾਉਣ ਲਈ ਇਹ ਡਰਾਮਾ ਰਚਿਆ ਗਿਆ ।ਦੱਸ ਦਈਏ ਕਿ ਆਸ਼ੂਤੋਸ਼ ਦੇ ਦੋ ਛੋਟੇ ਛੋਟੇ ਬੱਚੇ ਹਨ ਜਿਨਾਂ ਵਿੱਚੋਂ ਵੱਡੀ ਲੜਕੀ ਜੋ ਕਰੀਬ ਬਾਰਹ ਸਾਲ ਦੀ ਹੈ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਤੇ ਹਰ ਦੋ ਤਿੰਨ ਮਹੀਨੇ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਹੈ। ਦੂਜੇ ਪਾਸੇ ਆਸ਼ੂਤੋਸ਼ ਹੀ ਪਰਿਵਾਰ ਵਿੱਚ ਇਕਲੋਤਾ ਕਮਾਉਣ ਵਾਲਾ ਸੀ ਜੋਂ ਆਪਣੀ ਪਤਨੀ, ਦੋ ਬੱਚਿਆਂ , ਇੱਕ ਛੋਟੇ ਭਰਾ ਅਤੇ ਬਜ਼ੁਰਗ ਮਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਸੀ।ਇੱਥੇ ਦੱਸਣ ਯੋਗ ਹੈ ਕਿ ਬੀਤੇ ਕੱਲ ਮ੍ਰਿਤਕ ਆਸ਼ੂਤੋਸ਼ ਦਾ ਪਰਿਵਾਰ ਅਤੇ ਸਮਾਜਿਕ ਜਥੇਬੰਦੀਆਂ ਡਾਕਟਰ ਦੀ ਅਣਗਹਿਲੀ ਕਾਰਨ ਉਸ ਦੀ ਹਸਪਤਾਲ ਵਿੱਚ ਮੌਤ ਹੋਣ ਦਾ ਦੋਸ਼ ਲਗਾ ਰਹੇ ਸਨ ਜਦਕਿ ਹਸਪਤਾਲ ਦੇ ਡਾਕਟਰ ਦਾਵਾ ਕਰ ਰਹੇ ਸਨ ਕਿ ਉਹ ਜਿੰਦਾ ਹੈ।ਬਾਅਦ ਵਿੱਚ ਜਦੋਂ ਧਰਨਾਕਾਰੀਆਂ ਵੱਲੋਂ ਹਾਈਵੇ ਜਾਮ ਕੀਤਾ ਗਿਆ ਤਾਂ ਮਾਮਲੇ ਵਿੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਸਰਕਾਰੀ ਡਾਕਟਰਾਂ ਦੀ ਟੀਮ ਨੇ ਆ ਕੇ ਦਾਵਾ ਕੀਤਾ ਕਿ ਆਸ਼ੂਤੋਸ਼ ਜਿੰਦਾ ਹੈ, ਜਿਸ ਤੇ ਇਮੋਸ਼ਨਲੀ ਤੌਰ ਤੇ ਉਸਦੇ ਬਚਣ ਦੀ ਉਮੀਦ ਦਿਖਾ ਕੇ

ਡਾਕਟਰਾਂ ਨੇ ਆਸ਼ੁਤੋਸ਼ ਮਹਾਜਨ ਦੇ ਪਰਿਵਾਰ ਨੂੰ ਆਸ਼ੂਤੋਸ਼ ਦੇ ਇਲਾਜ ਲਈ ਅੰਮ੍ਰਿਤਸਰ ਲੈ ਜਾਣ ਲਈ ਰਾਜ਼ੀ ਕਰ ਲਿਆ ਪਰ ਧਰਨੇ ਤੇ ਬੈਠੇ ਕਿਸਾਨ ਆਗੂਆਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਫਿਰ ਵੀ ਪਰਿਵਾਰ ਵੱਲੋਂ ਨੌਜਵਾਨ ਦੇ ਬਚਣ ਦੀ ਉਮੀਦ ਦੇ ਚਲਦੇ ਉਸ ਨੂੰ ਅੰਮ੍ਰਿਤਸਰ ਲੈ ਜਾਇਆ ਗਿਆ।ਹੁਣ ਪਰਿਵਾਰ ਦਾ ਦੋਸ਼ ਹੈ ਕਿ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਜਿੱਥੇ ਉਨ੍ਹਾਂ ਨੂੰ ਭੇਜਿਆ ਗਿਆ ਸੀ ਉਥੇ ਆਸ਼ੂਤੌਸ਼ ਨੂੰ ਮ੍ਰਿਤਕਾ ਵਾਂਗ ਹੀ ਰੱਖਿਆ ਗਿਆ ਤੇ ਕਿਸੇ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਡਾਕਟਰਾਂ ਨੂੰ ਪਹਿਲੇ ਹੀ ਪਤਾ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ।ਮ੍ਰਿਤਕ ਆਸ਼ੂਤੋਸ਼ ਦਾ ਪਰਿਵਾਰ ਅਤੇ ਉਸ ਦੇ ਹਿਮਾਇਤ ਵਿੱਚ ਆਏ ਸਮਾਜਿਕ ਆਗੂ ਮੰਗ ਕਰ ਰਹੇ ਹਨ ਕਿ ਅਣਗੈਲੀ ਦੇ ਦੋਸ਼ੀ ਸਟਾਫ ਖਿਲਾਫ ਮਾਮਲਾ ਦਰਜ ਕੀਤਾ ਜਾਏ। ਇਹਨਾਂ ਵੱਲੋਂ ਪੰਜ ਮੈਂਬਰੀ

ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਕੁਲਦੀਪ ਸਿੰਘ ਬਿੱਲਾ, ਰਣਜੀਤ ਸਿੰਘ ਕਾਹਲੋਂ, ਮਨਮੋਹਨ ਸਿੰਘ ਭਾਗੋਵਾਲੀਆ, ਚੌਥਾ ਬੰਦਾ ਕਰਨਾ ਆਵੇ ਫੇਰ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਅਤੇ ਮ੍ਰਿਤਕ ਆਸ਼ੂਤੋਸ਼ ਦੀ ਪਤਨੀ ਸ਼ਿਲਪਾ ਸ਼ਾਮਿਲ ਸਨ। ਮੌਕੇ ਤੇ ਪਹੁੰਚੇ ਐਸਡੀਐਮ ਤਜਿੰਦਰ ਸਿੰਘ ਵੱਲੋਂ ਉਹਨਾਂ ਨਾਲ ਕਮੇਟੀ ਬਣਾ ਕੇ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਪਰ ਉਹ ਹਸਪਤਾਲ ਸੀਲ ਕਰਨ ਅਤੇ ਡਾਕਟਰ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਤੇ ਅੜੇ ਰਹੇ। ਦੇਰ ਸ਼ਾਮ ਮੌਕੇ ਤੇ ਏਡੀਸੀ ਸੁਰਿੰਦਰ ਸਿੰਘ ਪਹੁੰਚੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਗੱਲ ਸਿਰੇ ਨਹੀਂ ਚੜੀ ਤਾਂ ਜਥੇਬੰਦੀਆਂ

ਵੱਲੋਂ ਸਵੇਰੇ ਗੁਰਦਾਸਪੁਰ ਬੰਦ ਦੀ ਕਾਲ ਦੇ ਦਿੱਤੀ ਗਈ ਹੈ। ਸਵੇਰ ਤੋਂ ਹੀ ਅੱਜ ਸ਼ਹਿਰ ਦਿਆ ਦੁਕਾਨਾਂ ਨਹੀਂ ਖੁੱਲ ਰਹੀਆਂ ਹਨ। ਦੂਜੇ ਪਾਸੇ ਡਾਕਟਰ ਮਨਜੀਤ ਸਿੰਘ ਬੱਬਰ ਦਾ ਕਹਿਣਾ ਹੈ ਕਿ ‌ ਮਰੀਜ਼ ਦੀ ਜਾਂਚ ਕਰਨ ਵਾਲੀ ਟੀਮ ਨੇ ਵੀ ਮੰਨਿਆ ਤੀ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਤੱਕ ਮਰੀਜ਼ ਜਿੰਦਾ ਹਾਲਤ ਵਿੱਚ ਸੀ । ਇਸ ਲਈ ਇਲਾਜ ਵਿੱਚ ਕੋਈ ਅਣਗਹਿਲੀ ਨਹੀਂ ਹੋਈ ਹੈ। ਮਰੀਜ਼ ਦੀ ਮੌਤ ਮੌਤ ਅਧਰੰਗ ਅਟੈਕ ਨਾਲ ਹੋਈ ਹੈ।ਉਧਰ ਹਾਈਵੇ ਤੇ ਧਰਨੇ ਕਾਰਨ ਚਾਰੋਂ ਪਾਸੇ 10-10 ਕਿਲੋਮੀਟਰ ਲੰਬੇ ਜਾਮ ਲੱਗ ਗਏ ਹਨ ਅਤੇ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

LEAVE A REPLY

Please enter your comment!
Please enter your name here