ਗੁਰਦਾਸਪੁਰ ( Rajan ) :- ਸ਼ਹਿਰ ਧਾਰੀਵਾਲ ਵਿੱਚ ਦਿਨ ਦਿਹਾੜੇ ਸੰਘਣੀ ਆਬਾਦੀ ਵਾਲੇ ਕ੍ਰਿਸ਼ਨਾ ਬਾਜ਼ਾਰ ਇਲਾਕੇ ਵਿੱਚ ਦੁਪਹਿਰ ਦੇ ਸਮੇਂ ਵੱਡੀ ਚੋਰੀ ਦੀ ਵਾਰਦਾਤ ਹੋਈ ਹੈ। ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ 30 ਤੋਲੇ ਦੇ ਕਰੀਬ ਸੋਣਾ ਤੇ 25000 ਦੀ ਨਗਦੀ ਉਡਾਈ ਗਈ ਹੈ।ਪੀੜਿਤ ਅਸ਼ਵਨੀ ਕੁਮਾਰ ਪੁੱਤਰ ਸੰਸਾਰੀ ਲਾਲ ਨੇ ਦੱਸਿਆ ਕਿ ਉਹ ਦੁਕਾਨ ਕਰਦੇ ਹਨ ਤੇ ਉਨਾਂ ਦੀ ਪਤਨੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕ ਹੈ। ਉਹ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਹਨ ਪਰ ਉਸ ਦਾ ਵੱਡਾ ਭਰਾ ਅਤੇ ਭਾਬੀ ਵਿਦੇਸ਼ ਗਏ ਹੋਏ ਹਨ।ਸ਼ੁਕਰਵਾਰ ਦੁਪਹਿਰ ਦੇ ਸਮੇਂ ਜਦੋਂ ਉਹਨਾਂ ਦੀ ਪਤਨੀ ਸਕੂਲ ਤੋਂ ਛੁੱਟੀ ਦੇ ਬਾਅਦ ਘਰ ਆਈ

ਤਾਂ ਉਸਨੇ ਜਾਣਕਾਰੀ ਦਿੱਤੀ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ। ਜਦੋਂ ਉਹ ਦੁਕਾਨ ਤੋਂ ਘਰ ਆਇਆ ਤਾਂ ਉਸਨੇ ਘਰ ਦਾ ਮੇਨ ਗੇਟ ਖੋਲ ਕੇ ਦੇਖਿਆ ਤਾਂ ਪੂਰੇ ਘਰ ਦੇ ਵਿੱਚ ਹੀ ਚੋਰਾਂ ਨੇ ਚੁਗਾਠਾਂ ਤੋੜ ਕੇ ਚਾਰ ਅਲਮਾਰੀਆਂ ਤੋੜੀਆਂ ਗਈਆਂ ਹਨ ਜਿਨਾਂ ਦੇ ਵਿੱਚੋਂ ਕੀਮਤੀ ਸਮਾਨ, ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਧਾਰੀਵਾਲ ਦੀ ਇਹ ਸੰਘਣੀ ਆਬਾਦੀ ਵਾਲਾ ਮੁਹੱਲਾ ਹੈ। ਘਰ ਇੱਕ ਦੂਜੇ ਦੇ ਨਾਲ ਨਾਲ ਹਨ ਪਰ ਹੈਰਾਨੀ ਦੀ ਗੱਲ ਹੈ ਕੀ ਕਿ ਦਿਨੇ ਦੁਪਹਿਰੇ ਏਡੀ ਵੱਡੀ ਵਾਰਦਾਤ ਕਿਸ ਤਰਾਂ ਚੋਰ ਕਰ ਗਏ ਹਨ ।ਪੁਲਿਸ , ਡੋਗ ਸਕਵੈਡ ਔਰ ਫਿੰਗਰ ਪ੍ਰਿੰਟ

ਦੀਆਂ ਵੱਖ-ਵੱਖ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਜਿਨਾਂ ਵੱਲੋਂ ਲਗਾਤਾਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਕੁਝ ਇੱਕ ਫੁਟੇਜ ਵੀ ਆਈਆਂ ਹਨ ਜਿਨਾਂ ਦੇ ਵਿੱਚ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ। ਪੀੜਿਤ ਅਸ਼ਵਨੀ ਕੁਮਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਚੋਰ ਨੂੰ ਜਲਦੀ ਤੋਂ ਜਲਦੀ ਫੜ ਕੇ ਉਨਾਂ ਦਾ ਚੋਰੀ ਹੋਇਆ ਸਮਾਨ ਉਹਨਾਂ ਨੂੰ ਵਾਪਸ ਦਵਾਇਆ ਜਾਏ।


























