ਕਿਸਾਨ ਆਗੂ ਇੰਦਰਪਾਲ ਸਿੰਘ ਵੱਲੋਂ ਗੁਰਦਾਸਪੁਰ ਬੰਦ ਦੀ ਹਿਮਾਇਤ ਕਰਨ ਦਾ ਐਲਾਨ

ਗੁਰਦਾਸਪੁਰ ( Rajan ) :- ਕਿਸਾਨ ਆਗੂ ਅਤੇ ਸਾਡਾ ਪੰਜਾਬ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੇ ਗੁਰਦਾਸਪੁਰ ਦੇ ਕਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਸ਼ਹਿਰ ਦੀ ਇੱਕ ਨਿੱਜੀ ਹਸਪਤਾਲ ਵਿੱਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਹੋਏ 32 ਸਾਲਾਂ ਦੇ ਦੋ ਛੋਟੇ ਛੋਟੇ ਬੱਚਿਆਂ ਦੇ ਬਾਪ ਨੌਜਵਾਨ ਦੀ ਡਾਕਟਰ ਦੀ ਕਥਤ ਅਣਗਹਿਲੀ ਨਾਲ ਹੋਈ ਮੌਤ ਦਾ ਦੋਸ਼ ਲਗਾਉਂਦੇ ਹੋਏ ਮ੍ਰਿਤਕ ਆਸ਼ੂਤੋਸ਼ ਮਹਾਜਨ ਦੇ ਪਰਿਵਾਰ , ਸ਼ਹਿਰ ਦੇ ਲੋਕਾਂ ਤੇ ਸਮਾਜਿਕ ਜਥੇਬੰਦੀ ਦੇ ਆਗੂਆਂ ਵਲੋਂ ਸ਼ੁਕਰਵਾਰ ਦੀ ਸਵੇਰ ਤੋਂ ਹੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ

ਹੈ । ਪ੍ਰਦਰਸ਼ਨਕਾਰੀ ਪੀੜਿਤ ਪਰਿਵਾਰ ਨੂੰ ਮੁਆਵਜਾ ਦੇਣ ਤੇ ਅਣਗਹਿਲੀ ਕਰਨ ਵਾਲੇ ਡਾਕਟਰਾਂ ਦਾ ਹਸਪਤਾਲ ਸੀਲ ਕਰਨ ਤੋਂ ਇਲਾਵਾ ਡਾਕਟਰ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਵੀ ਕਰ ਰਹੇ ਹਨ। ਪ੍ਰਦਰਸ਼ਨ ਕਾਰੀਆਂ ਦੇ ਸਮਰਥਨ ਵਿੱਚ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਸ਼ਰੀਕ ਹੋ ਰਹੀਆਂ ਹਨ। ਇੰਦਰਪਾਲ ਸਿੰਘ ਬੈਂਸ ਜੋ ਇਸ ਵੇਲੇ ਹਰਿਆਣਾ ਵਿੱਚ ਚੋਣਾਂ ਦੇ ਸਿਲਸਿਲੇ ਵਿੱਚ ਗਏ ਹੋਏ ਹਨ ਵੱਲੋਂ ਗੁਰਦਾਸਪੁਰ ਦੇ ਨਗਰੀ ਕਰਿਆ ਰਹਿਣ ਵਾਲੇ ਸਾਰੇ ਸਾਥੀਆਂ ਨੂੰ ਇਸ ਸੰਘਰਸ਼ ਵਿੱਚ ਸ਼ਰੀਕ ਹੋਣ ਲਈ ਕਹਿ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here