ਪੰਜ ਦਿਨਾਂ ਤੋਂ ਲਾਪਤਾ ਫਾਸਟ ਫੂਡ ਵਾਲਾ ਨੇਪਾਲੀ, ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਲੱਭਣ ਦੀ ਕੋਸ਼ਿਸ਼

ਗੁਰਦਾਸਪੁਰ ( Rajan ) :- ਜੋੜਾ ਛਿਤਰਾਂ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲਾ ਇੱਕ ਨੇਪਾਲੀ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ ਪਰ ਉਸ ਦੀ ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਜੋੜਾ ਚੌਂਕੀ ਦੀ ਪੁਲਿਸ ਮਾਮਲੇ ਵਿੱਚ ਲਾਪਰਵਾਹ ਬਣੀ ਦਿਖ ਰਹੀ ਹੈ। ਜਾਣਕਾਰੀ ਦਿੰਦਿਆਂ ਆਪਣੇ ਚਾਰ ਸਾਲਾ ਬੇਟੇ ਨੂੰ ਕੁੱਛੜ ਚੁੱਕੇ ਲਾਪਤਾ ਨੇਪਾਲੀ ਉੱਤਮ ਬਿਸ਼ਟ ਦੀ ਪਤਨੀ ਨਾਯਾਬ ਨੇ ਦੱਸਿਆ ਕਿ ਉਸਦੇ ਪਤੀ ਜੋ ਜੋੜਾ ਛਤਰਾ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ ਐਤਵਾਰ ਨੂੰ ਪਠਾਨਕੋਟ ਤੋਂ ਜੋੜਾ ਛਤਰਾ ਵਾਪਸ ਆਏ ਸਨ ਅਤੇ ਸੋਮਵਾਰ ਨੂੰ ਸਵੇਰੇ ਤੜਕੇ ਉਸਨੂੰ ਫੋਨ ਕੀਤਾ ਕਿ ਉਹ ਮੰਡੀ ਜਾ ਰਹੇ

ਹਨ । 9 ਵਜੇ ਦੇ ਕਰੀਬ ਫਰੀ ਹੋ ਕੇ ਫੋਨ ਕਰਨਗੇ ਪਰ ਜਦੋਂ 12 ਵਜੇ ਤੱਕ ਵੀ ਉਸਦਾ ਫੋਨ ਨਹੀਂ ਆਇਆ ਤਾਂ ਉਸਨੇ 12 ਵਜੇ ਉਸਨੂੰ ਫੋਨ ਕੀਤਾ ਪਰ ਉਸ ਦਾ ਫੋਨ ਸਵਿਚ ਆਫ ਜਾ ਰਿਹਾ ਸੀ। ਸੋਮਵਾਰ ਸ਼ਾਮ ਨੂੰ ਉਹ ਵੀ ਪਠਾਨਕੋਟ ਤੋਂ ਜੋੜਾ ਛਤਰਾ ਆ ਗਈ। ਉਸਨੇ ਸੋਚਿਆ ਕਿ ਉਸਦੇ ਪਤੀ ਕਿਤੇ ਕੰਮ ਚਲੇ ਗਏ ਹੋਣਗੇ ਪਰ ਸ਼ਾਮ ਤੱਕ ਨਹੀਂ ਆਏ ਤਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੇ। ਉਸ ਦਿਨ ਤੋਂ ਲਗਾਤਾਰ ਉਹ ਆਪਣੇ ਪਤੀ ਦੀ ਉਡੀਕ ਕਰ ਰਹੀ ਹੈ ਅਤੇ ਪੁਲਿਸ ਚੌਂਕੀ ਜੋੜਾ ਛਿੱਤਰਾਂ ਵਿਖੇ ਸ਼ਿਕਾਇਤ ਵੀ ਦੇ ਚੁੱਕੀ ਹੈ ਪਰ ਪੁਲਿਸ ਵੱਲੋਂ ਹਜੇ ਤੱਕ ਉਸ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ, ਜਿਸ

ਕਾਰਨ ਉਹ ਇਕੱਲੀ ਔਰਤ ਪਰੇਸ਼ਾਨ ਹੋ ਰਹੀ ਹੈ। ਦੂਜੇ ਪਾਸੇ ਜੋੜਾ ਛਤਰਾਂ ਚੌਂਕੀ ਦੇ ਇੰਚਾਰਜ ਜੀਵਨ ਸਿੰਘ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਗੁਮਸ਼ੁਦਾ ਨੇਪਾਲੀ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here