ਗੁਰਦਾਸਪੁਰ ( Rajan ) :- ਬਟਾਲਾ ਚ ਰੇਲਵੇ ਰੋਡ ’ਤੇ ਪਿਛਲੇ 10 ਦਿਨਾ ਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਇੱਕ ਫੈਕਟਰੀ ਨੂੰ ਬਣਾਇਆ ਨਿਸ਼ਾਨਾ ਉਥੇ ਹੀ ਲੱਖਾ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਹੋਏ ਫਰਾਰ ।ਉਥੇ ਹੀ ਚੋਰ ਇਹਨੇ ਸ਼ਾਤਿਰ ਸਨ ਕੀ ਉਹਨਾਂ ਵਲੋ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਸੀਸੀਟੀਵੀ ਕੈਮਰਾ ਦੀਆ ਤਾਰਾ ਵੀ ਤੋੜ ਦਿੱਤੀਆ ਉਧਰ ਦੇਖਣ ਚ ਇਹ ਵੀ ਸਾਮਣੇ ਆਇਆ ਹੈ ਕੀ ਇਸ ਇਲਾਕੇ ਚ ਲਗਾਤਾਰ ਚੋਰਾ ਵਲੋ ਦਫਤਰਾਂ ਅਤੇ ਫੈਕਟਰੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ , ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੈਕਟਰੀ ਮਾਲਕ ਨਰੇਸ਼ ਸਨਾਨ ਨੇ ਦੱਸਿਆ ਕਿ

ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਸਾਮਾਨ ਖਿਲਰਿਆ ਪਿਆ ਸੀ।ਅਤੇ ਖ਼ਾਸ ਕਰ ਉਹਨਾਂ ਦੀਆ ਮਸ਼ੀਨਾ ਨੂੰ ਜੋ ਬਿਜਲੀ ਸਪਲਾਈ ਦੀਆ ਬਿਜਲੀ ਦੀਆ ਤਾਰਾ ਹਨ ਉਹ ਵੀ ਚੋਰ ਲੈਕੇ ਫਰਾਰ ਹੋ ਗਏ ਅਤੇ ਜੋ ਮਹਿੰਗਾ ਸਾਮਾਨ ਬੇਰਿੰਗ ,ਪਾਰਟਨ ਆਦਿ ਲੈਕੇ ਚੋਰ ਫਰਾਰ ਹੋ ਗਏ ਉਥੇ ਹੀ ਫੈਕਟਰੀ ਮਾਲਕ ਨੇ ਦੱਸਿਆ ਕੀ ਉਸਦੀ ਫੈਕਟਰੀ ਚ 10 ਦਿਨਾ ਚ ਦੂਸਰੀ ਵਾਰ ਇਹ ਚੋਰੀ ਦੀ ਵਾਰਦਾਤ ਹੋਈ ਹੈ ,ਉਧਰ ਇਸ ਮਾਮਲੇ ਚ ਪੁਲਿਸ ਥਾਣਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਸੀ ਕੀ ਉਹਨਾਂ ਨੂੰ ਲਗਾਤਾਰ ਚੋਰੀ ਦੀਆ ਵਾਰਦਾਤਾ ਦੀਆ ਸ਼ਕਾਇਤਾਂ ਮਿਲ ਰਹੀਆ ਸਨ ਅਤੇ ਇਸ ਮਾਮਲੇ ਨੂੰ ਲੈਕੇ ਉਹਨਾਂ ਵਲੋ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ।


























