ਲੁਧਿਆਣਾ ( Rajan ) :- ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਕਾਂਗਰਸ ਸੇਵਾ ਦਲ ਦੇ ਵੱਲੋਂ ਬੀਜੇਪੀ ਦਫਤਰ ਦਾ ਘਿਰਾਵ ਕੀਤਾ ਗਿਆ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਸੇਵਾ ਦਲ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਬਿਆਨਬਾਜੀ ਕੀਤੀ ਗਈ ਹੈ। ਕੀ ਰਾਹੁਲ ਗਾਂਧੀ ਉਗਰਵਦੀ ਹੈ। ਜੋ ਕਿ ਸਰਾਸਰ ਗਲਤ ਹੈ ਰਵਨੀਤ ਸਿੰਘ ਬਿੱਟੂ ਨੂੰ ਐਮਪੀ ਅਤੇ

ਉਸਦੇ ਦਾਦਾ ਬੇਅੰਤ ਸਿੰਘ ਨੂੰ ਮੰਤਰੀ ਬਣਾਉਣ ਵਾਲੀ ਕਾਂਗਰਸ ਸਰਕਾਰ ਹੈ। ਪਰ ਬੀਜੇਪੀ ਆਰਐਸਐਸ ਦੇ ਪਿੱਛੇ ਲੱਗ ਕੇ ਗਲਤ ਬਿਆਨਬਾਜੀ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਕੇਂਦਰ ਸਰਕਾਰ ਨੂੰ ਰਵਨੀਤ ਸਿੰਘ ਬਿੱਟੂ ਦੇ ਕੋਲੋਂ ਅਸਤੀਫਾ ਲੈਣਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਕੀਤਾ

ਜਾਵੇਗਾ ਰਵਨੀਤ ਸਿੰਘ ਬਿੱਟੂ ਨੇ ਜਿਸ ਥਾਲੀ ਵਿੱਚ ਖਾਧਾ ਹੈ ਉਸ ਵਿੱਚ ਹੀ ਛੇਦ ਕਰ ਰਿਹਾ ਹੈ।


























