Site icon Dainik Punjab News

ਲੁਧਿਆਣਾ ਪਟਵਾਰੀਆਂ ਦੀ ਮੀਟਿੰਗ ਦੇ ਵਿੱਚ ਉਠੇ ਅਹਿਮ ਮੁੱਦੇ, ਪਟਵਾਰੀਆਂ ਨੇ ਆਪਣੇ ਨਾਲ ਪ੍ਰਾਈਵੇਟ ਕੰਮ ਕਰਨ ਵਾਲਿਆਂ ਦੀ ਵੀ ਦੱਸੀ ਸੱਚਾਈ …

ਲੁਧਿਆਣਾ ( Rajan ) :- ਲੁਧਿਆਣਾ ਦੇ ਵਿੱਚ ਅੱਜ ਸੂਬਾ ਪੱਧਰੀ ਪਟਵਾਰੀਆਂ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਜਿੱਥੇ ਪੋਸਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਪਟਵਾਰੀਆਂ ਨੂੰ ਆ ਰਹੀ ਦਿੱਕਤਾਂ ਸਬੰਧੀ ਵੀ ਚਰਚਾ ਕੀਤੀ ਗਈ ਇਸ ਦੌਰਾਨ ਸੂਬਾ ਪ੍ਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਦੱਸਿਆ ਹੈ ਕਿ 700 ਦੇ ਕਰੀਬ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਚੱਲ ਰਹੀ ਹੈ ਅਤੇ 1000 ਹੋਰ

ਪੋਸਟਾਂ ਭਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਿਸ ਵੇਲੇ ਇਹ ਪੋਸਟਾਂ 40 ਸਾਲ ਪਹਿਲਾਂ ਬਣਾਈਆਂ ਗਈਆਂ ਸਨ ਉਸ ਵੇਲੇ ਪੰਜਾਬ ਦੇ ਵਿੱਚ 13 ਜ਼ਿਲ੍ਹੇ ਸਨ ਅਤੇ ਹੁਣ 23 ਜ਼ਿਲ੍ਹੇ ਹੋ ਚੁੱਕੇ ਹਨ ਇਸ ਤੋਂ ਇਲਾਵਾ ਸ਼ਹਿਰਾਂ ਦੀ ਵੀ ਹੱਦ ਬੰਦੀ ਲਗਾਤਾਰ ਵੱਧਦੀ ਜਾ ਰਹੀ ਹੈ ਅਜਿਹੇ ਦੇ ਵਿੱਚ ਘੱਟ ਸਟਾਫ ਦੇ ਵਿੱਚ ਕੰਮ ਕਰਨ ਲਈ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ 2000 ਦੇ ਕਰੀਬ

ਜਿਹੜੇ ਪ੍ਰਾਈਵੇਟ ਲੋਕ ਕੰਮ ਕਰ ਰਹੇ ਹਨ ਅਸੀਂ ਖੁਦ ਉਹਨਾਂ ਨੂੰ ਲੈ ਕੇ ਚਿੰਤਿਤ ਹਨ। ਉੱਥੇ ਹੀ ਉਹਨਾਂ ਦੱਸਿਆ ਕਿ ਸਟੇਟ ਕੈਡਰ ਦਾ ਵੀ ਇੱਕ ਵੱਡਾ ਮੁੱਦਾ ਸੀ ਜਿਸ ਨੂੰ ਲੈ ਕੇ ਵੀ ਵਿਚਾਰਾ ਹੋਈਆਂ ਹਨ। ਉਹਨਾਂ ਕਿਹਾ ਉੱਥੇ ਹੀ ਲੁਧਿਆਣਾ ਦੇ ਸਾਹਨੇਵਾਲ ਹਲਕੇ ਤੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਨਾਂ ਦੇ ਕੋਲ ਰੈਵਨਿਊ ਵਿਭਾਗ ਆਇਆ ਹੈ ਉਹਨਾਂ ਨੂੰ ਵੀ ਅੱਜ ਵਧਾਈ ਦਿੱਤੀ ਗਈ ਹੈ ਤੇ ਸਾਨੂੰ ਉਮੀਦ ਹੈ ਕਿ ਜਿਸ

ਤਰ੍ਹਾਂ ਪਹਿਲਾਂ ਚੰਗੇ ਕੰਮ ਇਸ ਵਿਭਾਗ ਦੇ ਵਿੱਚ ਹੋਏ ਹਨ ਉਸੇ ਤਰ੍ਹਾਂ ਹਰਦੀਪ ਸਿੰਘ ਮੁੰਡੀਆ ਦੀ ਅਗਵਾਈ ਦੇ ਵਿੱਚ ਵੀ ਹੋਰ ਚੰਗੇ ਕੰਮ ਹੋਣਗੇ।

Exit mobile version