Site icon Dainik Punjab News

ਤਿੰਨ ਮਹੀਨੇ ਤੋਂ ਜਿਮਨਾਸਟਿਕ ਦੇ ਸਿਖਿਆਰਥੀ ਕਰ ਰਹੇ ਕੋਚ ਤੋਂ ਬਿਨਾਂ ਪ੍ਰੈਕਟਿਸ, ਨਵੰਬਰ ਮਹੀਨੇ ਜ਼ਿਲ੍ਹਾ ਪਧਰੀ ਪੰਜਾਬ ਪੱਧਰੀ, ਨੈਸ਼ਨਲ ਅਤੇ ਇੰਟਰਨੈਸ਼ਨਲ ਹੋਣ ਜਾ ਰਹੇ ਹਨ ਮੁਕਾਬਲੇ,,,, ਤਿਆਰੀ ਕੌਣ ਕਰਵਾਊ?

ਗੁਰਦਾਸਪੁਰ ( Rajan ) :- ਗੁਰਦਾਸਪੁਰ ਦੇ ਜਿਮਾਨਾਸਟਿਕ ਦੇ ਨੈਸ਼ਨਲ ,ਇੰਟਰਨੈਸ਼ਨਲ ਪੱਧਰ ਦੇ ਸਿਖਿਆਰਥੀ ਪਿਛਲੇ ਤਿੰਨ ਮਹੀਨਿਆ ਤੋ ਬਿਨਾ ਕੋਚ ਦੇ ਹੀ ਆਪਣੀ ਪ੍ਰੈਕਟਿਸ ਕਰ ਰਹੇ ਹਨ। ਨਵੰਬਰ ਮਹੀਨੇ ਸਟੇਟ,ਨੈਸ਼ਨਲ ,ਇੰਟਰਨੈਸ਼ਨਲ ਲੈਵਲ ਦੇ ਮੁਕਾਬਲੇ ਹੋ ਰਹੇ ਹਨ। ਇਹਨਾਂ ਦੇ ਮਾਪਿਆਂ ਨੂੰ ਵੀ ਚਿੰਤਾ ਹੈ ਕੀ ਜੇਕਰ ਕੋਚ ਨਹੀਂ ਮਿਲਿਆ ਤਾਂ ਇਹ ਮੁਕਾਬਲਿਆਂ ਦੀ ਤਿਆਰੀ ਕਿਵੇਂ ਕਰਨਗੇ। ਜਿਮਨੇਜੀਅਮ ਹਾਲ ਵਿੱਚ ਸੱਤ ਸਾਲ ਸੇਵਾ ਨਿਭਾ ਚੁੱਕੇ ਮਨਦੀਪ ਕੁਮਾਰ ਦੀ ਅੰਮ੍ਰਿਤਸਰ ਟ੍ਰਾਂਸਫਰ ਹੋ ਗਈ ਹੈ ਜਿਸ ਤੋਂ ਬਾਅਦ ਜਿਮਨੇਜੀਅਮ ਹਾਲ ਗੁਰਦਾਸਪੁਰ ਦੇ ਜਿਮਨਾਸਟ ਲਵਾਰਸ ਹੋ ਗਏ ਹਨ। ਤਿੰਨ ਮਹੀਨੇ ਗੁਜਰਨ ਦੇ

ਬਾਵਜੂਦ ਨਵਾਂ ਕੋਚ ਗੁਰਦਾਸਪੁਰ ਨੂੰ ਨਹੀਂ ਮਿਲਿਆ। ਉੱਥੇ ਹੀ ਜਿਮਨਾਸਟਿਕ ਐਸੋਸੀਏਸ਼ਨ ਦੇ ਸਕੱਤਰ ਜੇ ਐਲ ਬੱਗਾ ਨੇ ਕਿਹਾ ਕਿ ਉਹਨਾਂ ਦੀ ਜਿਲਾ ਸਪੋਰਟਸ ਅਫਸਰ ਨਾਲ ਗੱਲ ਹੋਈ ਹੈ ਅਤੇ ਉਹ ਜਲਦੀ ਤੋਂ ਜਲਦੀ ਨਵੇਂ ਕੋਚ ਗੁਰਦਾਸਪੁਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।ਜਿੱਥੇ ਆਪਣੀ ਪੀੜਾ ਦੱਸਦਿਆਂ ਜਿਮਨਾਸਟਿਕ ਦੇ ਸਿੱਖਿਆਰਥੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕੋਚ ਦੀ ਬਦਲੀ ਹੋਣ ਕਰਕੇ ਨਾ ਤਾਂ ਕੋਚ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਸਿਖਿਆਰਥੀਆਂ ਦੇ ਭਵਿਸ਼ ਦੀ ਚਿੰਤਾ ਕੀਤੀ ਜਾ ਰਹੀ ਹੈ।ਨਵੰਬਰ ਦੇ ਪਹਿਲੇ ਹਫਤੇ ਹੀ ਸੂਬਾ ਪੱਧਰੀ, ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲੇ ਹੋਣ ਜਾ ਰਹੇ ਹਨ। ਜਿਸ ਸਬੰਧੀ ਕਈ ਵਾਰ ਪੱਤਰ ਵੀ ਸਬੰਧਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਲਿਖੇ ਜਾਂ ਚੁੱਕੇ ਹਨ ਪਰ ਅੱਜ ਤੱਕ ਉਹਨਾਂ ਦੀ ਸੁਣੀ ਨਹੀਂ ਗਈ ਹੈ ਉਥੇ ਹੀ ਜਿਨਾਸਟਿਕ ਐਸੋਸੀਏਸ਼ਨ ਦੇ ਸੈਕਟਰੀ ਜੇ

ਐਲ ਬੱਗਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਦਿਨ ਪਹਿਲੇ ਉਹਨਾਂ ਦੀ ਜਿਲਾ ਸਪੋਰਟਸ ਅਫਸਰ ਨਾਲ ਗੱਲ ਹੋਈ ਸੀ । ਸਪੋਰਟਸ ਐਸੋਸੀਏਸ਼ਨ ਆਫ ਇੰਡੀਆ ਨੇ ਕੁਝ ਨਵੀਆਂ ਭਰਤੀਆਂ ਕੀਤੀਆਂ ਹਨ ਜਿਨਾਂ ਵਿੱਚੋਂ ਦੋ ਕੋਚ ਗੁਰਦਾਸਪੁਰ ਨਾਲ ਸੰਬੰਧਿਤ ਹਨ। ਉਹਨਾਂ ਵੱਲੋਂ ਖੇਡ ਅਫਸਰ ਨੂੰ ਗੁਰਦਾਸਪੁਰ ਨਾਲ ਸੰਬੰਧਿਤ ਕੋਚਾਂ ਨੂੰ ਇੱਥੇ ਲਿਆਣ ਦੀ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਜਿਸ ਤੇ ਕੰਮ ਚੱਲ ਰਿਹਾ ਹੈ। ਖੇਡ ਅਫਸਰ ਨੇ ਵਿਸ਼ਵਾਸ ਦਵਾਇਆ ਸੀ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਜਲਦੀ ਹੀ ਕੋਚ ਦੀ ਵਿਵਸਥਾ ਕਰ ਦਿੱਤੀ ਜਾਏਗੀ।

Exit mobile version