Site icon Dainik Punjab News

ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਅਕਾਲੀ ਦਲ ਪਾਰਟੀ ਨੂੰ ਬਚਾਉਣ ਦੀ ਹੈ ਲੋੜ,,,ਕੰਗਣਾ ਦੀ ਫਿਲਮ ਐਮਰਜੰਸੀ ਤੇ ਰੋਕ ਲਗਾਉਣ ਦਾ ਕੀਤਾ ਸਵਾਗਤ

ਗੁਰਦਾਸਪੁਰ ( Rajan ) :- ਐਸਜੀਪੀਸੀ ਦੀਆਂ ਚੋਣਾਂ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਲਾਮਬੰਦ ਕਰਨ ਦੇ ਲਈ ਅੱਜ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਨੂੰ ਲੈਕੇ ਹਰ ਸਿੱਖ ਆਪਣੀ ਵੋਟ ਜਰੂਰ ਬਣਾਵੇ ਅੱਤੇ ਸੈਂਸਰ ਬੋਰਡ ਵੱਲੋਂ ਕੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਤੇ ਰੋਕ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤੀ ਉਹਨਾਂ ਕਿਹਾ ਕਿ ਸੈਂਸਰ ਬੋਰਡ ਨੇ ਪੰਜਾਬ ਦਾ ਮਾਹੌਲ ਖਰਾਬ ਹੋਣ ਤੇ ਰੋਕ ਲਗਾਈ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ

ਸਾਬਕਾ ਅਕਾਲੀ ਮੰਤਰੀਆਂ ਨੂੰ ਤਲਬ ਕੀਤੇ ਜਾਣ ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਬਹੁਤ ਲੇਟ ਲਿਆ ਹੈ ਪਰ ਲੋਕਾਂ ਸਾਹਮਣੇ ਇਹ ਵੀ ਗੱਲ ਰੱਖੀ ਜਾਵੇ ਕਿ ਇਹ ਮਾਫੀ ਕਿਸ ਚੀਜ਼ ਦੀ ਮੰਗ ਰਹੇ ਹਨ ਇਹਨਾਂ ਨੇ ਕਿਹੜੀਆਂ ਉਨਤਾਈਆਂ ਕੀਤੀਆਂ ਹਨ ਇਹ ਗੱਲ ਵੀ ਲੋਕਾਂ ਸਾਹਮਣੇ ਲਿਆਂਦੀ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਹਰ ਇਕ ਵਿਅਕਤੀ ਨੂੰ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਇਹੀ ਇੱਕ ਖੇਤਰੀ ਪਾਰਟੀ ਹੈ ਜੋ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਬਾਰੇ ਸੋਚਦੀ ਹੈ ਪਰ ਇਸ ਪਾਰਟੀ ਉੱਪਰ ਬਾਦਲ ਦਲ ਦਾ ਕਬਜ਼ਾ ਹੋ ਚੁੱਕਿਆ ਹੈ

Exit mobile version