ਗੁਰਦਾਸਪੁਰ ( Rajan ) :- ਧਾਰੀਵਾਲ ਨਗਰ ਕੋਸਲ ਦੇ ਅਧਿਕਾਰੀਆ ਨੇ ਟਰੈਫਿਕ ਸਮੱਸਿਆ ਨੂੰ ਸੁਚਾਰੂ ਬਣਾਉਣ ਲਈ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਖਿਲਾਫ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇ ਈ ਤਿਲਕਰਾਜ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰੀਵਾਲ ਸ਼ਹਿਰ ਵਿੱਚ ਟਰੈਫਿਕ ਦੀ ਬਹੁਤ ਸਮੱਸਿਆ ਆਉਦੀ ਹੈ ।ਇਹ ਸਮੱਸਿਆ ਦੁਕਾਨਦਾਰਾਂ ਵਲੋ ਅਪਣਾ ਸਮਾਨ ਅੱਗੇ ਵਧਾ ਕੇ

ਲਗਾਉਣ ਅਤੇ ਅਪਣੇ ਬੋਰਡ ਸੜਕ ਉਪਰ ਲਗਾਉਣ ਕਾਰਨ ਹੋਰ ਜਿਆਦਾ ਵੱਧ ਜਾਂਦੀ ਹੈ, ਇਸ ਲਈ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵਾਸਤੇ ਕਈ ਵਾਰੀ ਅਨਾਉਸਮੋਟ ਵੀ ਕਰਵਾਈ ਗਈ ਹੈ ਅਤੇ ਅੱਜ ਅਸੀ ਧਾਰੀਵਾਲ ਪੁਲਿਸ ਦੇ ਸਹਿਯੋਗ ਨਾਲ ਕਰਵਾਈ ਕਰਦੇ ਹੋਏ ਹਰ ਦੁਕਾਨਦਾਰ ਨੂੰ ਅਪੀਲ ਵੀ ਕਰ ਰਹੇਂ ਹਾਂ ਕਿ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਨਹੀਂ ਤਾਂ ਸਮਾਨ

ਜਬਤ ਕੀਤਾ ਜਾਵੇਗਾ ਅਤੇ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ । ਉਹਨਾ ਦੱਸਿਆ ਕਿ ਜਿਨਾਂ ਲੋਕਾਂ ਨੇ ਬੋਰਡ ਪੱਕੇ ਤੋਰ ਤੇ ਸੜਕ ਕਿਨਾਰੇ ਲਗਾਏ ਸਨ ਉਹ ਜਬਤ ਵੀ ਕੀਤੇ ਗਏ ਹਨ ਅਤੇ ਜਿਨ੍ਹਾਂ ਰੇਹੜੀ ਫੜੀ ਵਾਲਿਆਂ ਨੇ ਸੜਕ ਦੇ ਉਪਰ ਅਪਣੀ ਰੇਹੜੀ ਲਗਾਈ ਸੀ ਉਹਨਾ ਨੂੰ ਵੀ ਹਟਾਇਆ ਗਿਆ ਹੈ ,ਖਾਸ ਕਰ ਡਡਵਾਂ ਰੋਡ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਦੁਕਾਨਦਾਰ ਨੇ ਅਪਣਾ ਸਮਾਨ ਸੜਕ ਕਿਨਾਰੇ ਲਗਾਇਆ ਤਾਂ ਉਸ ਉਪਰ ਕਨੂੰਨੀ ਕਾਰਵਾਈ ਕੀਤੀ ਜਾਵੇਗੀ।


























