ਲੁਧਿਆਣਾ( Rajan ):- ਤੀਆਂ ਦਾ ਤਿਉਹਾਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦਾ ਹੈ, ਜਿਸ ਨੂੰ ਅੱਜ ਲੁਧਿਆਣਾ ਸਥਿਤ ਦੁਗਰੀ ਵਿਖੇ ਗੁਰਕੀਰਤ ਮੈਕਓਵਰਜ ਅਤੇ ਰੂਪ ਮੇਕਓਵਰਜ ਵੱਲੋਂ ਤੀਆਂ ਦੇ ਤਿਉਹਾਰ ਮੌਕੇ ਚੌਥਾ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਕੀਰਤ ਮੈਕਓਵਰਜ ਦੇ ਗੁਰਕੀਰਤ ਕੌਰ ਨੇ ਦੱਸਿਆ ਕਿ ਅਸੀਂ ਹਰ ਸਾਲ ਧੀਆਂ ਦਾ ਫੰਕਸ਼ਨ ਮਨਾਉਂਦੇ ਹਾਂ। ਇਸ ਬਾਰੇ ਚੌਥਾ ਸਾਲ ਹੈ, ਜਦੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਉਪਰਾਲੇ ਰਾਹੀਂ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮੌਕੇ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਨੂੰ ਛੱਡ ਕੇ ਆਪਣੇ ਵਿਰਸੇ ਵੱਲ ਮੁੜਨ ਦੀ ਅਪੀਲ ਕੀਤੀ। ਰੂਪ ਮੇਕਓਵਰਜ਼ ਦੇ ਰੂਪਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਮੌਕੇ ਮਹਿਲਾਵਾਂ ਅਤੇ ਲੜਕੀਆਂ ਬਹੁਤ ਸੋਹਣੇ ਤਰੀਕੇ ਨਾਲ ਸੱਜ ਕੇ ਆਏ ਹਨ। ਹਰ ਕਿਸੇ ਵਿੱਚ ਤੀਆਂ ਦੇ ਤਿਊਹਾਰ ਪ੍ਰਤੀ ਬਹੁਤ ਉਤਸਾਹ ਹੈ। ਇਸ ਮੌਕੇ ਉਹਨਾਂ ਉਹਨਾਂ ਨੇ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਅਪੀਲ ਕੀਤੀ, ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਇਤਿਹਾਸ ਬਾਰੇ ਪਤਾ ਚਲ ਸਕੇ।ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸੋਨੀਆ ਛਾਬੜਾ ਦੱਸਿਆ ਕਿ ਇਸ ਮੌਕੇ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਮੇਂ ਦੇ ਨਾਲ ਨਾਲ ਸਾਡਾ ਪੰਜਾਬੀ ਸੱਭਿਆਚਾਰ ਪਿੱਛੇ ਰਹਿ ਰਿਹਾ ਹੈ, ਜਿਸਨੂੰ ਮੁੜ ਅੱਗੇ ਲਿਆਉਣ ਦੀ ਲੋੜ ਹੈ।
ਗੁਰਕੀਰਤ ਮੈਕਓਵਰਜ ਅਤੇ ਰੂਪ ਮੇਕਓਵਰਜ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

