ਲੁਧਿਆਣਾ ( Rajan ) :- ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ

ਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਖਿਡਾਰੀ ਦਾ ਇਲਜ਼ਾਮ ਸੀ ਕਿ ਉਸ ਨੂੰ ਕਈ ਵਾਰ ਸਰਕਾਰੀ ਭਰੋਸਾ ਮਿਲਿਆ, ਪਰ ਅੱਜ ਤੱਕ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ।

ਉਹ ਆਪਣੇ ਭਰਾ ਨਾਲ ਖੰਨਾ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਨ ਲਈ ਮਜਬੂਰ ਹੈ। ਇਸ ਦੌਰਾਨ ਸਮਾਜ ਸੇਵੀ ਕੁਮਾਰ ਗੌਰਵ ਉਰਫ ਸੱਚਾ ਯਾਦਵ ਵੀ ਤਰੁਣ ਸ਼ਰਮਾ ਅਤੇ ਹੋਰ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ

ਰਹੇ। ਜਿੱਥੇ 50, 100 ਅਤੇ 500 ਰੁਪਏ ਦੇ ਹਿਸਾਬ ਨਾਲ ਬੂਟ ਪਾਲਿਸ਼ ਕੀਤੇ ਗਏ। ਕੁਮਾਰ ਗੌਰਵ ਨੇ ਦੱਸਿਆ ਕਿ 50 ਰੁਪਏ ‘ਚ ਬੂਟ ਪਾਲਿਸ਼ ਕਰਨ ਵਾਲਾ 12ਵੀਂ ਜਮਾਤ ਪਾਸ ਹੈ, 100 ਰੁਪਏ ਵਾਲਾ

ਗ੍ਰੈਜੂਏਟ, ਜਦਕਿ 500 ਰੁਪਏ ‘ਚ ਬੂਟ ਪਾਲਿਸ਼ ਕਰਨ ਵਾਲਾ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਹੈ। ਸਰਕਾਰ ਨੇ ਕਈ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਪੂਰੇ ਨਹੀਂ ਕੀਤੇ। ਜਿਸ ਕਾਰਨ

ਸੂਬੇ ਵਿੱਚ ਨਸ਼ਾ ਫੈਲ ਰਿਹਾ ਹੈ, ਕਿਉਂਕਿ ਨੌਜਵਾਨ ਬੇਰੁਜ਼ਗਾਰ ਹਨ।


























