ਡਰਿੰਕ ਐਂਡ ਡਰਾਈਵ ਅਤੇ ਨਬਾਲਗ ਬੱਚਿਆਂ ਦੇ ਗੱਡੀਆਂ ਚਲਾਉਣ ਖਿਲਾਫ ਪੁਲਿਸ ਨੇ ਚੁੱਕੇ ਸਖਤ ਕਦਮ

ਗੁਰਦਾਸਪੁਰ ( Rajan ) :- ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਛੋਟੇ ਬੱਚਿਆਂ ਦੇ ਗੱਡੀ ਆ ਲੈ ਕੇ ਘਰੋਂ ਨਿਕਲਣ ਖਿਲਾਫ ਟ੍ਰੈਫਿਕ ਪੁਲਿਸ ਨੇ ਸਖਤ ਕਦਮ ਚੁੱਕੇ ਹਨ। ਇਸ ਸਬੰਧੀ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਿਯਮਾਂ ਦਾ ਉਲੰਘਨ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਸ਼ਹਿਰ ਵਿੱਚ ਲੱਗੇ ਇੱਕ ਨਾਕੇ ਦੌਰਾਨ ਗੱਲਬਾਤ ਕਰਦਿਆਂ ਟਰੈਫਿਕ ਪੁਲਿਸ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਲਗਾਤਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕੇ ਲਗਾਏ ਜਾ ਰਹੇ ਹਨ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਦੁਰਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਦੇਹਾਂ ਤਹਿਤ ‘ਡ੍ਰਿੰਕ ਐਂਡ ਡਰਾਈਵ

‘ਅਤੇ ਨਬਾਲਗ ਬੱਚਿਆਂ ਦੇ ਗੱਡੀਆਂ ਚਲਾਉਣ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ। ਮਸ਼ੀਨ ਨਾਲ ਗੱਡੀ ਚਾਲਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਤੇ ਉਹ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਹੇ ਅਤੇ ‌ ਚਲ ਬੇ ਸ਼ਰਾਬੀ ਹਾਲਤ ਵਿੱਚ ਪਾਏ ਜਾਣ ਤੇ ਤੁਰੰਤ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਦੂਜੇ ਪਾਸੇ ਨਬਾਲਗ ਬੱਚਿਆਂ ਦੇ ਮਾਪਿਆਂ ਨੂੰ 25 ਹਜਾਰ ਤੱਕ ਜੁਰਮਾਨਾ ਅਤੇ ਕੈਦ ਦਾ ਨਵਾਂ ਨਿਯਮ ਵੀ ਲਾਗੂ ਹੋ ਚੁੱਕਿਆ ਹੈ। ਜਿਸ ਤਹਿਤ ਜੇਕਰ ਕੋਈ ਨਬਾਲਗ ਬੱਚਾ ਦੇ ਗੱਡੀ ਚਲਾਉਂਦੇ ਕਾਬੂ ਆਉਂਦਾ ਹੈ ਤਾਂ ਉਸਦੇ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੀ ਜਾਏਗੀ।

LEAVE A REPLY

Please enter your comment!
Please enter your name here