ਗੁਰਦਾਸਪੁਰ ( Rajan ) :- ਬੀਤੇ ਦਿਨੀ ਮਛਲੀ ਮਾਰਕੀਟ ਨੂੰ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਬਚਾਉਣ ਵਾਲੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਦਾ ਸਮਾਜ ਸੇਵੀ ਗਗਨ ਮਹਾਜਨ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਵਿਖੇ ਉਹਨਾਂ ਦੇ ਦਫਤਰ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸ ਦਈਏ ਕਿ ਬੀਤੀ ਸ਼ਾਮ ਮਛਲੀ ਮਾਰਕੀਟ ਦੀ ਇੱਕ ਦੁਕਾਨ ਵਿੱਚ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ

ਫੈਲਣੀ ਸ਼ੁਰੂ ਹੋ ਗਈ ਸੀ ਪਰ ਐਸਐਚ ਓ ਗੁਰਮੀਤ ਸਿੰਘ ਵੱਲੋਂ ਹੋਰ ਪੁਲਿਸ ਅਧਿਕਾਰੀਆਂ ਅਤੇ ਐਸਐਸਜੀ ਦੀ ਟੀਮ ਦੇ ਸਹਿਯੋਗ ਨਾਲ ਖੁਦ ਪਾਣੀ ਅਤੇ ਰੇਤ ਪਾ ਕੇ ਅੱਗ ਨੂੰ ਫੈਲਣ ਤੋਂ ਰੋਕਿਆ ਗਿਆ ਸੀ। ਗੁਰਮੀਤ ਸਿੰਘ ਇਸ ਮੌਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੁਕਾਨ ਅੰਦਰੋਂ ਗੈਸ ਸਿਲੰਡਰ ਵੀ ਕੱਢ ਲਿਆਏ ਸਨ ਜਿਸ ਕਾਰਨ ਸ਼ਹਿਰ ਵਿੱਚ ਉਹਨਾਂ ਦੀ ਖੂਬ ਸ਼ਲਾਘਾ ਹੋ ਰਹੀ ਹੈ।


























