Site icon Dainik Punjab News

ਰੋੜੇ ਮਾਰਨ ਦਾ ਉਲਾਮਾ ਦੇ ਕੇ ਆ ਰਹੇ ਪਿਉ ਪੁੱਤ ਨੂੰ ਹਮਲਾ ਕਰਕੇ ਕੀਤਾ ਜਖਮੀ, ਹਮਲਾਵਰਾਂ ਵਿੱਚ ਪੰਜਾਬ ਪੁਲਿਸ ਦਾ ਇੱਕ ਏਐਸਆਈ ਵੀ ਸ਼ਾਮਿਲ

ਗੁਰਦਾਸਪੁਰ ( Rajan ) :- ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਸਤੀਸ਼ ਕੁਮਾਰ ਦੀ ਸ਼ਿਕਾਇਤ ਤੇ ਸਤੀਸ਼ ਕੁਮਾਰ ਅਤੇ ਉਸਦੇ ਪੁੱਤਰ ਨੂੰ ਹਮਲਾ ਕਰਕੇ ਜਖਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ ਨਾਮ ਸਮੇਤ ਅਤੇ ਪੰਚ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਤੀਸ਼ ਕੁਮਾਰ ਪੁੱਤਰ ਕੰਸ ਰਾਜ ਵਾਸੀ ਬਾਬੋਵਾਲ ਥਾਣਾ ਸਦਰ ਗੁਰਦਾਸਪੁਰ ਨੇ ਪੁਲਿਸ ਦੱਸਿਆ ਹੈ ਕਿ

ਉਹ ਪਿੰਡ ਬਾਬੋਵਾਲ ਵਿੱਚ ਕਲੀਨਿਕ ਦੀ ਦੁਕਾਨ ਕਰਦਾ ਹੈ । ਬੀਤੇ ਦਿਨੀ ਸਵੇਰੇ ਕਰੀਬ 9 ਵਜੇ ਉਹ ਆਪਣੀ ਦੁਕਾਨ ਤੇ ਬੈਠਾ ਸੀ ਕਿ ਸ਼ੈਲੀ ਅਤੇ ਲਵ ਨਮਕ ਨੌਜਵਾਨ ਉਸ ਦੀ ਦੁਕਾਨ ਤੇ ਆਏ ਅਤੇ ਸ਼ੈਲੀ ਨੇ ਕਿਹਾ ਕਿ ਤੂੰ ਮੇਰੇ ਚਾਚੇ ਸਤਪਾਲ ਨਾਲ ਝਗੜਾ ਕੀਤਾ ਹੈ ਜਿਸ ਕਰਕੇ ਅਸੀ ਤੇਰੀ ਕੁਟਮਾਰ ਕਰਨੀ ਹੈ। ਸਤੀਸ਼ ਕੁਮਾਰ ਨੇ ਦੱਸਿਆ ਕਿ ਧਮਕੀ ਦੇ ਕੇ ਉਹ ਦੋਵੇਂ ਚਲੇ ਗਏ ਅਤੇ ਕੁਝ ਦੇਰ ਬਾਅਦ ਸਤੀਸ਼ ਕੁਮਾਰ ਆਪਣੇ ਘਰ ਗਿਆ ਤਾਂ ਸ਼ੈਲੀ ਉਸਦੇ ਦੇ ਘਰ ਰੋੜੇ ਮਾਰ ਕੇ ਭੱਜ ਗਿਆ ਜਿਸਤੇ ਉਹ ਸੈਲੀ ਦੇ ਘਰ ਉਲਾਮਾ ਦੇ ਕੇ ਵਾਪਿਸ ਆ ਰਿਹਾ ਸੀ ਕਿ ਜਦ ਉਹ ਬਿੱਲੇ ਦੀ ਦੁਕਾਨ ਨੇੜੇ ਪੁੱਜੇ ਤਾਂ ਸ਼ੇਲੀ ਪੁੱਤਰ ਜੋਗਿੰਦਰ

ਪਾਲ, ਸ਼ੱਤਪਾਲ ਪੁੱਤਰ ਸ਼ੰਕਰ ਦਾਸ, ਮੁਕੇਸ਼ ਕੁਮਾਰ ਪੁੱਤਰ ਵੇਦ ਪਾਲ ਵਾਸੀਆਂਨ ਬਾਬੋਵਾਲ, ਅਸੋਕ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਹਯਾਤਨਗਰ ਕਲੋਨੀ ਸਮੇਤ ਪੰਚੇ ਅਣਪਛਾਤੇ ਵਿਅਕਤੀਆਂ ਨੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਉਸਨੂੰ ਅਤੇ ਉਸਦੇ ਲੜਕੇ ਨੂੰ ਜਖਮੀ ਕਰ ਦਿੱਤਾ ਜੋ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹਨ।

Exit mobile version