ਬਟਾਲਾ ( Rajan ) :- ਬਟਾਲਾ ਦੇ ਬਾਜਵਾ ਕਲੋਨੀ ਵਿਖੇ ਇਕ ਮਹੀਨੇ ਤੋਂ ਲੋਕ ਪ੍ਰੇਸ਼ਾਨ ਹਨ ਬਿਜਲੀ ਦੀ ਕਿੱਲਤ ਨੂੰ ਲੈਕੇ ਕਿਉਕਿ ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਬਾਰ ਬਾਰ ਸ਼ਿਕਾਇਤ ਕਰਨ ਤੇ ਵੀ ਸਾਡੇ ਇਲਾਕੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਆਪਣੇ ਕੋਲੋਂ ਪੈਸੇ ਲੈਕੇ ਆਪਣੇ ਇਲਾਕੇ ਦੀਆਂ ਤਾਰਾਂ ਬਦਲਦੇ ਹਾਂ ਪਰ ਬਿਜਲੀ ਵਿਭਾਗ ਦਾ ਵਤੀਰਾ ਚੰਗਾ ਨਹੀਂ ਅੱਜ ਵੀ ਸਵੇਰ ਦੀ ਬਿਜਲੀ ਗੁਲ ਹੈ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ ਜਿਸ ਕਰਕੇ ਮਜਬੂਰਨ ਸਾਨੂੰ ਬਟਾਲਾ ਦੇ ਜਲੰਧਰ ਰੋਡ ਤੇ ਸਥਿੱਤ ਬਿਜਲੀ ਵਿਭਾਗ ਦੇ ਦਫਤਰ ਆਕੇ ਬੈਠਣਾ ਪਿਆ ਹੈ ਜਦ ਤੱਕ ਸਾਡੇ ਇਲਾਕੇ ਦੀ ਬਿਜਲੀ ਦਾ ਹੱਲ ਨਹੀਂ ਕੱਢਿਆ ਜਾਂਦਾ ਤਦ ਤਕ ਜਲੰਧਰ ਰੋਡ ਤੋਂ ਸਾਡੇ ਵਲੋਂ ਧਰਨਾ ਨਹੀਂ ਚੁੱਕਿਆ ਜਾਵੇਗਾ
ਬਾਜਵਾ ਕਲੋਨੀ ਵਿਖੇ ਇਕ ਮਹੀਨੇ ਤੋਂ ਲੋਕ ਪ੍ਰੇਸ਼ਾਨ

