Site icon Dainik Punjab News

ਵਾਹਨ ਚੋਰ ਗਿਰੋਹ ਦੇ ਦੋ ਮੈਂਬਰ ਕਾਬੂ; 21 ਮੋਟਰਸਾਈਕਲ, 6 ਐਕਟੀਵਾ ਬਰਾਮਦ

ਲੁਧਿਆਣਾ (Rajan) :- ਲੁਧਿਆਣਾ ਪੁਲਿਸ ਨੇ ਵਾਹਨ ਚੋਰ ਗਿਰੋਹ ਜਦੋਂ ਮੈਂਬਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਵੱਖ-ਵੱਖ ਮਾਰਕਿਆਂ ਦੇ 21 ਮੋਟਰਸਾਈਕਲ ਅਤੇ 6 ਐਕਟੀਵਾ ਬਰਾਮਦ ਕੀਤੇ ਹਨ। ਪ੍ਰੈਸ ਕਾਨਫਰਸ ਸੰਬੋਧਨ ਕਰਦੇ ਹੋਏ, ਏਡੀਸੀਪੀ – 3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਆਰੋਪੀ ਜਗਰਾਉਂ ਤੋਂ ਬੱਸ ਰਾਹੀਂ ਆਉਂਦੇ ਸਨ ਅਤੇ ਇੱਥੇ ਰੇਕੀ ਕਰਨ ਤੋਂ ਬਾਅਦ ਡੁਪਲੀਕੇਟ ਚਾਬੀਆਂ ਲਗਾ ਕੇ ਵਾਹਨ ਚੋਰੀ ਕਰ ਲੈਂਦੇ ਸਨ ਅਤੇ ਉਨਾਂ ਦੀਆਂ ਨੰਬਰ ਪਲੇਟਾਂ ਤੋੜ ਕੇ ਸੁੱਟ ਦਿੰਦੇ ਸਨ। ਪੁਲਿਸ ਵੱਲੋਂ ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

Exit mobile version