ਸੁਨਿਹਰਾ ਭਾਰਤ ਪਾਰਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ( ਰਿੱਕੀ) ਕਿਸਾਨਾਂ ਦੇ ਸਮਰਥਨ ਲਈ ਲਾਡੋਵਾਲ ਟੋਲ ਪਲਾਜਾ ਪਹੁੰਚੇ ਅਤੇ ਆਸ ਪਾਸ ਦੇ ਪਿੰਡਾਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਲਈ ਕੀਤੀ ਅਪੀਲ l

ਲਾਡੋਵਾਲ ਟੋਲ ਪਲਾਜਾ ਰਹੇਗਾ ਬੰਦ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਹੋਣਗੀਆਂ ਪੂਰੀਆਂ: ਮਨਜੀਤ ਸਿੰਘ ਅਰੋੜਾ

ਲੁਧਿਆਣਾ 20 ਜੂਨ (ਰਾਜਨ) : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜਾ ਲਾਡੋਵਾਲ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਹੈ l ਜਿੱਥੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ , ਪੰਜਾਬ ਸਕੱਤਰ ਮਨਜੀਤ ਸਿੰਘ ਅਰੋੜਾ, ਕਿਰਪਾਲ ਸਿੰਘ ਸਹਾਰਾ ਅਤੇ ਕਈ ਹੋਰ ਜਥੇਬੰਦੀਆਂ ਦੁਆਰਾ ਮਿਲ ਕੇ ਇਹ ਧਰਨੇ ਨੂੰ ਲਾਇਆ ਗਿਆ ਹੈ l ਜਿਸ ਦਾ ਮੁੱਖ ਮੁੱਦਾ ਲੋਕਾਂ ਨਾਲ ਕੀਤੀ ਜਾ ਰਹੀ ਲੁੱਟ ਖਸੁੱਟ ਸੀ l ਧਰਨੇ ਦੇ ਵਿੱਚ ਸ਼ਾਮਿਲ ਸਾਰੇ ਹੀ ਜਥੇਬੰਦੀਆਂ ਦੇ ਪ੍ਰਧਾਨਾਂ ਵੱਲੋਂ ਇੱਕੋ ਇੱਕ ਅਪੀਲ ਕੀਤੀ ਗਈ ਹੈ ਕਿ ਜਾਂ ਤਾਂ ਇਹ ਟੋਲ ਪਲਾਜ਼ਾ ਚੱਕਿਆ ਜਾਵੇ ਜਾਂ ਜੋ ਇਹ 400 ਰੇਟ ਕੀਤਾ ਗਿਆ

ਇਹ ਖਤਮ ਹੋਵੇ।ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਪ੍ਰਧਾਨ ਸ੍ਰੀ ਰਕੇਸ਼ ਕੁਮਾਰ (ਰਿਕੀ) , ਪਾਰਟੀ ਸਰਪਰਸ ਸ਼੍ਰੀਮਤੀ ਨਿਰਮਲਾ ਗਰਗ, ਪਾਰਟੀ ਕੈਸ਼ੀਅਰ ਰਾਜਨਦੀਪ ਕੌਰ, ਜਗਰੂਪ ਸਿੰਘ ਗਰੇਵਾਲ ਸੁਧਾਰ ਤੋਂ, ਦਸ਼ਮੇਸ਼ ਕਿਸਾਨ ਯੂਨੀਅਨ ਤੋਂ ਗਰੇਵਾਲ ਸਾਹਿਬ, ਆਈ.ਟੀ ਸੈੱਲ ਇੰਚਾਰਜ਼ ਅਮਿਤ ਅਰੋੜਾ ਅਤੇ ਹੋਰ ਬਾਕੀ ਸਾਰੇ ਸਮੂਹ ਸੰਗਤਾਂ ਨਾਲ ਪਹੁੰਚੇ ਅਤੇ ਧਰਨੇ ਨੂੰ ਸਮਰਥਨ ਦਿੱਤਾ ਤੇ ਕਿਹਾ ਕਿ ਜਦ ਤੱਕ ਧਰਨਾ ਲੱਗਿਆ ਰਹੇਗਾ l ਅਸੀਂ ਵੀ ਇੱਥੇ ਡਟੇ ਰਵਾਂਗੇ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠਾਂਗੇ ਕਿਉਂਕਿ ਜਦ ਵੀ ਕੋਈ ਸਮਾਜ ਦੇ ਵਿੱਚ ਕੋਈ ਸਰਕਾਰ ਕੋਈ ਧੱਕਾ ਕਰਦੀ ਹੈ

ਜਾਂ ਕੋਈ ਵੀ ਅਜਿਹੀ ਗੱਲ ਹੁੰਦੀ ਹੈ ਤਾਂ ਉਥੇ ਕਿਸਾਨ ਹੀ ਸਭ ਤੋਂ ਪਹਿਲਾਂ ਅੱਗੇ ਆਉਂਦੇ ਨੇ ਕਹਿਣ ਨੂੰ ਤਾਂ ਸਮਾਜ ਸੇਵਕ ਬੜੇ ਬੈਠੇ ਨੇ ਐਨਜੀਓ ਦੇ ਬਥੇਰੇ ਬੈਠੇ ਨੇ ਪਰ ਕੋਈ ਵੀ ਇਹੋ ਜਿਹੀ ਚੀਜ਼ਾਂ ਨੂੰ ਨਹੀਂ ਕਰਦਾ ਹੈl ਲੋਕਾਂ ਨਾਲ ਦਿਨ ਬਰ ਦਿਨ ਹੋ ਰਹੀ ਲੁੱਟ ਖਸੁੱਟ ਤੁਸੀਂ ਦੇਖੋ ਕਿ ਇੱਕ ਦਿਨ ਦੇ ਵਿੱਚ ਡੇਢ ਕਰੋੜ ਰੁਪਆ ਇਹ ਤੋਂ ਇਕੱਠਾ ਹੁੰਦਾ ਹੈ ਚਾਰ ਦਿਨਾਂ ਦੇ ਵਿੱਚ ਲੋਕਾਂ ਦੀ ਜੇਬਾਂ ਨੂੰ ਲੁੱਟਣ ਤੋਂ ਬਚਾਇਆ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਤੱਪ ਦੀ ਧੁੱਪ ਦੇ ਵਿੱਚ 45 ਤੋਂ 46 ਡਿਗਰੀ ਟੈਂਪਰੇਚਰ ਦੇ ਵਿੱਚ ਬੰਦਾ ਬਾਹਰ ਨਹੀਂ ਨਿਕਲਦਾ ਤੇ ਇਨੀ ਧੁੱਪ ਦੇ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਦੇ ਸਭ ਆਗੂ ਸਾਹਿਬਾਨ, ਸੁਨਿਹਰਾ ਭਾਰਤ ਪਾਰਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਕਈ ਜਥੇਦਾਰ ਸਾਰੇ ਆਪੋ ਆਪਣੇ ਸੰਗਤਾਂ ਦੇ ਨਾਲ ਬੈਠੇ ਨੇ ਅਤੇ ਜਨਤਾ ਦੇ ਹਿੱਤ ਦੇ ਲਈ ਸਰਕਾਰ ਤੋਂ ਮੰਗਾਂ ਕਰ ਰਹੇ ਕਿ

ਲਾਡੋਵਾਲ ਜਿਹੜਾ ਇਹਨਾਂ ਮਹਿੰਗਾ ਟੋਲ ਹੈ l ਇਹਨੂੰ ਚੁਕਾਇਆ ਜਾਵੇ ਤਾਂ ਜੋ ਲੋਕਾਂ ਦੀ ਜੇਬਾਂ ਨੂੰ ਬਚਾਇਆ ਜਾ ਸਕੇ l ਜੇ ਟੋਲ ਨਹੀਂ ਚਕਾਇਆ ਜਾਂਦਾ ਹੈ ਜਾਂ ਜਿਹਦੇ ਰੇਟਾਂ ਵਿੱਚ ਨਹੀਂ ਘਟਾਇਆ ਜਾਂਦਾ ਹੈ ਤਾਂ ਇਹ ਧਰਨਾ ਇਦਾਂ ਹੀ ਜਾਰੀ ਰਹੇਗਾ ਇਸ ਮੌਕੇ ਤੇ ਦਿਲਬਾਗ ਸਿੰਘ ਗਿੱਲ, ਮਨਜੀਤ ਸਿੰਘ ਅਰੋੜਾ, ਕਿਰਪਾਲ ਸਿੰਘ ਸਹਾਰਾ, ਸੁਨਹਿਰਾ ਭਾਰਤ ਪਾਰਟੀ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਰਿਕੀ, ਕੈਸ਼ੀਅਰ ਰਾਜਨਦੀਪ ਕੌਰ , ਸਰਪ੍ਰਸਤ ਨਿਰਮਲਾ ਗਰਗ, ਜਗਰੂਪ ਸਿੰਘ ਗਰੇਵਾਲ ਅਤੇ ਦਸ਼ਮੇਸ਼ ਕਿਸਾਨ ਯੂਨੀਅਨ ਤੋਂ ਗਰੇਵਾਲ ਸਾਹਿਬ, ਬਲਦੇਵ ਸਿੰਘ ਮੰਗਲੀ, ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬਾਨ, ਟੈਕਸੀ ਯੂਨੀਅਨ ਦੇ ਪ੍ਰਧਾਨ ਸਾਹਿਬਾਨ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਪ੍ਰਧਾਨ ਸਾਹਿਬਾਨ ਨੂੰ ਮੌਜੂਦ ਰਹੇ l

LEAVE A REPLY

Please enter your comment!
Please enter your name here