ਲੁਧਿਆਣਾ ( ਗਰੇਵਾਲ ) :- ਲੁਧਿਆਣਾ ਪਾਸਪੋਰਟ ਦਫਤਰ ਦਿਨ-ਬ-ਦਿਨ ਚਰਚਾਵਾਂ ਵਿੱਚ ਵੱਧਦਾ ਜਾ ਰਿਹਾ ਹੈ ਕਿਉਂਕਿ ਇਥੋਂ ਦੇ ਏਜੰਟ ਅਤੇ ਆਸ-ਪਾਸ ਬੈਠੇ ਰੇੜੀ ਤੇ ਕੁਲਚੇ ਵਾਲੇ ਇੱਥੋਂ ਤੱਕ ਕਿ ਚਾਹ ਵਾਲੇ ਏਜੰਟ ਬਣ ਬੈਠੇ ਹਨ । ਪਾਸਪੋਰਟ ਲਈ ਏਜੰਟ ਮੰਗਦੇ ਹਨ 40 ਤੋਂ 50 ਹਜਾਰ ਰੁਪਏ l ਲੋਕਾਂ ਨੂੰ ਗੁਮਰਾਹ ਕਰਕੇ ਫਰਜੀ ਦਸਤਾਵੇਜ ਸਹਾਰੇ ਕਈ ਵਾਰੀ ਬਣਵਾਏ ਜਾ ਚੁੱਕੇ ਹਨ ਪਾਸਪੋਰਟ l ਜਿਨਾਂ ਦੇ ਕਰਕੇ ਚੰਡੀਗੜ੍ਹ ਆਰ.ਪੀ.ਓ ਬੇਖਬਰ ਹਨ l ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਨਹੀਂ ਹੋ ਰਹੀ ਕੋਈ ਕਾਰਵਾਈ l ਪਾਸਪੋਰਟ ਦਫਤਰ ਤੋਂ ਮਹਿਜ 200 ਮੀਟਰ ਦੀ ਦੂਰੀ ਤੇ ਹੈ ਪੁਲਿਸ ਥਾਣਾ ਆਤਮ ਪਾਰਕ ਦੇ ਪੁਲਿਸ ਮੁਲਾਜ਼ਮ ਵੀ ਬੇਖਬਰ ਕੁੰਭਕਰਨ ਦੀ ਨੀਂਦ ਸੋ ਰਹੇ ਹਨ । ਏਜੰਟ ਇੱਥੇ ਲੋਕਾਂ ਨਾਲ ਲੁੱਟ ਖਸੁੱਟ ਕਰ ਰਹੇ ਹਨ ਅਤੇ ਠੱਗੀ ਮਾਰ ਰਹੇ ਹਨ ।ਪਾਸਪੋਰਟ ਲੈਣ ਦੇ ਇੱਛਾ ਦੇ ਵਿਚਕਾਰ ਠੱਗੀ ਦੇ ਸ਼ਿਕਾਰ ਹੋਏ ਲੋਕ ਡਰ ਦੇ ਮਾਰੇ ਸ਼ਿਕਾਇਤ ਤੱਕ ਨਹੀਂ ਕਰਦੇ ਹਨ ਕਿਉਂਕਿ ਇਹਨਾਂ ਏਜੰਟਾਂ ਨੇ ਡਰਾਇਆ ਹੁੰਦਾ ਹੈ ਕਿ ਅਗਰ ਸਾਡੀ ਸ਼ਿਕਾਇਤ ਕੀਤੀ ਤਾਂ ਤੁਹਾਡਾ ਪਾਸਪੋਰਟ ਚੰਡੀਗੜ੍ਹ ਤੋਂ ਰੁਕਵਾ ਦਵਾਂਗੇ ਕਿਉਂਕਿ ਸਾਡੀ ਸਿੱਧੀ ਸੈਟਿੰਗ ਹੈ । ਸੂਤਰਾਂ ਤੋਂ ਜਾਣਕਾਰੀ ਮਿਲੀ ਕੇ ਇਹ ਸਭ ਪਾਸਪੋਰਟ ਅਫਸਰਾਂ ਦੀ ਮਿਲੀ ਭਗਤ ਨਾਲ ਏਜੰਟਾ ਰਾਹੀਂ ਕਰਵਾਇਆ ਜਾਂਦਾ ਹੈ। ਇਸ ਕਰਕੇ ਅਸੀਂ ਇਸ ਗੱਲ ਦੇ ਉੱਪਰ ਗੌਰ ਕਰ ਰਹੇ ਹਾਂ ਕਿ ਪ੍ਰਸ਼ਾਸਨ ਦੀ ਜਿੰਮੇਵਾਰੀ ਕਿੱਥੇ ਹੈ ।ਲੋਕਾਂ ਨਾਲ ਹੋ ਰਹੀ ਲੁੱਟ ਖਸੁੱਟ ਦਿਨ-ਬਾ-ਦਿਨ ਵਧਦੀ ਜਾ ਰਹੀ ਹੈ। ਕਈ ਏਜੰਟਾਂ ਨੇ ਮਿਲੀ ਭੁਗਤ ਨਾਲ ਤਿੰਨ-ਤਿੰਨ ਚਾਰ-ਚਾਰ ਦਫਤਰ ਖੋਲੇ ਹੋਏ । ਇਹਨਾਂ ਆਪਣੇ ਆਪ ਨੂੰ ਬਚਾਉਣ ਕਾਰਨ ਨਾਮੀ ਨਿਊਜ਼ ਚੈਨਲਾਂ ਦੇ ਬੋਰਡ ਲਾਏ ਹੋਏ ਹਨ । ਇਹਨਾਂ ਨਿਊਜ਼ ਚੈਨਲਾਂ ਦਾ ਇਹਨਾਂ ਏਜੰਟਾਂ ਦਾ ਕੋਈ ਲੈਣ ਦੇਣ ਨਹੀਂ ਹੈ। ਇੰਨਾ ਵਿੱਚ ਕਈ ਏਜਂਟਾਂ ਉੱਪਰ 420 ਦੇ ਮੁਕਦਮੇ ਵੀ ਦਰਜ ਹਨ । ਇਹਨਾਂ ਮੁਕਦਮਿਆਂ ਕਾਰਨ ਇਹ ਜਮਾਨਤ ਤੇ ਬਾਹਰ ਆਏ ਹੋਏ ਹਨ ਅਤੇ ਮੁੜ ਕੇ ਉਹੀ ਕੰਮ ਦੁਬਾਰਾ ਕਰ ਰਹੇ ਹਨ। ਪੁਲਿਸ ਪ੍ਰਸ਼ਾਸਨ ਅਤੇ ਪਾਸਪੋਰਟ ਪ੍ਰਸ਼ਾਸਨ ਇਹ ਦੋਨਾਂ ਦੀ ਮਿਲੀ ਭੁਗਤਨਾ ਇਸ ਗੋਰਖ ਧੰਦਾ ਚੱਲ ਰਿਹਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਇਹਦੀ ਸ਼ਿਕਾਇਤਾਂ ਕਈ ਵਾਰ ਕੀਤੀਆਂ ਗਈਆਂ ਹਨ। ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਇੱਥੋਂ ਤੱਕ ਇਹਨਾਂ ਏਜੈਂਟਾਂ ਕੋਲ ਲਾਇਸੰਸ ਵੀ ਨਹੀਂ ਹਨ । ਇਹ ਫਰਜ਼ੀ ਦੁਕਾਨਾਂ ਖੋਲ ਕੇ ਲੋਕਾਂ ਨੂੰ ਗੁਮਰਾਹ ਕਰਕੇ ਠੱਗੀ ਕਰ ਰਹੇ ਹਨ। ਇਹਨਾਂ ਨੇ ਆਪਣੇ ਦਫਤਰਾਂ ਦੇ ਬਾਹਰ ਪੰਜ-ਪੰਜ ਛੇ-ਛੇ ਨਸ਼ੇੜੀ ਅਤੇ ਗੁੰਡੇ ਰੱਖੇ ਹਨ । ਅਗਰ ਕੋਈ ਗ੍ਰਾਹਕ ਕੁਸ਼ ਕਹੇ ਤਾ ਇਹ ਲੁੱਟ – ਖੋ ਕਰਕੇ ਜਾਨੀ-ਮਾਲੀ ਨੁਕਸਾਨ ਕਰਦੇ ਹਨ l ਇਹ ਮੁੰਡਿਆਂ ਦਾ ਕੰਮ ਹੈ ਲੋਕਾਂ ਨੂੰ ਝੂਠ ਸੱਚ ਬੋਲ ਕੇ ਉੱਲੂ ਸਿੱਧਾ ਕਰਕੇ ਇਹ ਦਫਤਰਾਂ ਦੇ ਅੰਦਰ ਲਿਓਣਾ ਹੈ ਅਤੇ ਮਾਰਕੀਟਾਂ ਨਾਮ ਖਰਾਬ ਕਰਨ ਲਈ ਇਹ ਉਹਨਾਂ ਕੋਲੋਂ ਵੱਖ-ਵੱਖ ਰੂਪ ਚ ਪੈਸੇ ਲੈਂਦੇ ਹਨ l ਇਹਨਾਂ ਪੈਸਿਆਂ ਦੀ ਅਗਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਇਹ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਹਨ ਇਹੋ ਜਿਹੀ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਜੋ ਕਿ ਪਾਸਪੋਰਟ ਦੇ ਕਰਿੰਦੇ ਦੁਆਰਾ ਕੁੱਟਮਾਰ ਕਰਕੇ ਲੋਕਾਂ ਤੋਂ ਪੈਸੇ ਤੱਕ ਲਏ ਗਏ ਹਨ। ਇੱਕ ਵਾਰ ਤਾਂ ਉਰੇ ਪਾਸਪੋਰਟ ਏਜੰਟ ਨੇ ਇੱਕ ਬੰਦੇ ਦੀ ਚੈਨੀ ਤੱਕ ਖੋਲ ਲਈ ਸੀ। ਇਹੋ ਜਿਹੇ ਕਈ ਸੰਗੀਨ ਆਰੋਪਾਂ ਵਿੱਚ ਸਨਲਿਪਤ ਇੱਥੇ ਮੁੰਡੇ ਨਸ਼ੇੜੀ ਜੋ ਕਿ ਪੂਰਾ ਦਿਨ ਚ ਪਾਸਪੋਰਟ ਦੇ ਹਾਕਾ ਮਾਰ ਕੇ ਪੈਸੇ ਇਕੱਠੇ ਕਰਦੇ ਹਨ ਅਤੇ ਸ਼ਾਮ ਨੂੰ ਇੱਥੇ ਬਣੇ ਬਾਥਰੂਮ ਦੇ ਵਿੱਚ ਚਿੱਟਾ ਲਗਾ ਕੇ ਇਥੇ ਹੀ ਚੋਰੀਆਂ ਕਰਦੇ ਹਨ ਇਹਨਾਂ ਦੀ ਦਰਖ਼ਾਸਤ ਬਹੁਤ ਵਾਰ ਆਤਮ ਪਾਰਕ ਚੋਂਕੀ ਵਿੱਚ ਹੋਈ ਹੈ ਪਰ ਸ਼ਾਮ ਤੱਕ ਪੈਸੇ ਦਾ ਹਿਸਾਬ ਕਰਕੇ ਛੱਡ ਦਿੱਤਾ ਜਾਂਦਾ । ਪਾਸਪੋਰਟ ਆਫਿਸ ਇੱਕ ਨਸ਼ੇ ਦਾ ਅੱਡਾ ਬਣ ਚੁੱਕਿਆ ਹੈ ,ਜਿੱਥੇ ਸੰਗੀਨ ਆਰੋਪਾਂ ਦੇ ਲੋਕ ਆਉਂਦੇ ਹਨ ਅਤੇ ਪੈਸੇ ਦੇ ਕੇ ਗਲਤ ਦਸਤਾਵੇਜ ਬਣਵਾਉਂਦੇ ਨੇ , ਪਾਸਪੋਰਟ ਦਫਤਰ ਬਹੁਤ ਹੀ ਕਸਨਵੀਜ਼ਨ ਸਥਾਨ ਹੁੰਦੀ ਹੈ ਨਾ ਹੀ ਇੱਥੇ ਸਿਕਿਉਰਟੀ ਗਾਰਡ ਹੈ,ਕੋਈ ਨਾ ਹੀ ਪੁਲਿਸ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਹੈ, ਇੱਥੇ ਅੱਤਵਾਦੀ ਗੈਂਗਸਟਰ ਕੋਈ ਵੀ ਇੱਥੇ ਆ ਕੇ ਹਮਲਾ ਕਰ ਸਕਦਾ ਹੈ ਅਤੇ ਪਾਸਪੋਰਟ ਦੀ ਨੁਕਸਾਨ ਪਹੁੰਚਾ ਸਕਦਾ ਹੈ। ਇੱਥੋਂ ਦੀ ਆਰ. ਪੀ . ਓ ਮੈਡਮ ਦੇ ਕੋਲ ਜਮਾਂ ਟਾਈਮ ਨਹੀਂ ਹੈ ਕਿ ਉਹ ਇੱਥੋਂ ਆ ਕੇ ਕਿਸੇ ਚੀਜ਼ ਦੀ ਸੂਝ ਬੂਝ ਲਵੇ ਉਹਦੀ ਮਿਲੀ ਭੁਗਤ ਕਾਰਨ ਸਾਰਾ ਸਿਸਟਮ ਚੱਲ ਰਿਹਾ ਹੈ। ਕਿਉਂਕਿ ਆਰ. ਪੀ . ਓ ਦੀ ਮਿਲੀ ਭੁਗਤ ਨਾਲ ਹੀ ਏਜੇਂਟ ਸਿਸਟਮ ਨਾਲ ਛੇੜਛਾੜ ਕਰਕੇ 3 ਮਹੀਨਿਆਂ ਵਾਲੀ ਅਪੋਇਟਮੈਂਟ ਦੂਜੇ ਦਿਨ ਦੀ 40 ਤੋਂ 50 ਹਾਜ਼ਰ ਰੁਪਏ ਲੈਕੇ ਕਰਦੇ ਨੇ ਜਿਸ ਤਰੀਕੇ ਨਾਲ ਜਲੰਧਰ ਦਾ ਆਰਪੀਓ ਅਤੇ ਦੋ ਏਪੀਓ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੇਨਤੀ ਕਰਦੇ ਹਾਂ ਕਿ ਚੰਡੀਗੜ੍ਹ ਦੀ ਆਰ. ਪੀ . ਓ ਦੇ ਉੱਪਰ ਵੀ ਸ਼ਿਕੰਜਾ ਕਸਿਆ ਜਾਵੇ ਅਤੇ ਜਿਹੜੇ ਪਾਸਪੋਰਟ ਅਧਿਕਾਰੀ ਨੇ ਉਹਨਾਂ ਉਪਰ ਕਾਰਵਾਈ ਕੀਤੀ ਜਾਵੇ ਤੇ ਆਸ ਪਾਸ ਜਿਹੜੇ ਏਜੈਂਟ ਬੈਠੇ ਨੇ ਜਾਂ ਕੋਈ ਰੇੜੀ ਵਾਲਾ ਗਲਤ ਕੰਮ ਕਰਦਾ ਜਾ ਜਿਹੜੇ ਨਸ਼ੇੜੀ ਅਤੇ ਗੁੰਡੇ ਬਾਹਰ ਗਲੀ ਵਿਚ ਅਵਾਜ਼ਾਂ ਮਾਰ ਗਾਹਕਾਂ ਨੂੰ ਬੁਲਾਂਦੇ ਨੇ ਉਹਨਾਂ ਨੂੰ ਫੜਿਆ ਜਾਵੇ ਤਾ ਜੋ ਕੋਈ ਵੱਡਾ ਜੁਰਮ ਹੋਣ ਤੋਂ ਬੱਚ ਸਕੇ ।ਪੁਲਿਸ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਸੂਤਰਾ ਮੁਤਾਬਿਕ ਦਿੱਤੀ ਗਈ ਜਾਣਕਾਰੀ ਗੁਪਤ ਹੈ । ਤੁਸੀਂ ਚੰਦ ਪੈਸੇ ਲਈ ਮੁਜਰਮਾਂ ਨੂੰ ਸਾਰੀ ਜਾਣਕਾਰੀ ਦੇ ਦਿੰਦੇ ਹੋ ਅਤੇ ਸਬੂਤ ਖ਼ਤਮ ਕਰ ਦਿੰਦੇ ਹੋ । ਜਿਸ ਕਾਰਨ ਆਮ ਆਦਮੀ ਪੁਲਿਸ ਪ੍ਰਸ਼ਾਸਨ ਤੇ ਯਕੀਨ ਨਹੀਂ ਕਰਦਾ ਇਸ ਲਈ ਨਾਮ ਨਾ ਛਾਪਣ ਦੀ ਸ਼ਰਤ ਵਿੱਚ ਜਾਣਕਾਰੀ ਦਿੱਤੀ ਗਈ ਹੈ । ਕਿਸ ਕਰਕੇ ਇਸ ਜਾਣਕਾਰੀ ਨੂੰ ਅਸੀਂ ਇੱਕ ਬਹੁਤ ਹਿੰਮਤ ਵਾਲਾ ਬਹਾਦਰੀ ਵਾਲਾ ਕੰਮ ਕਹਿੰਦੇ ਹਾਂ ਜਿਸ ਨੇ ਇਹ ਜਾਣਕਾਰੀ ਦਿੱਤੀ ਤਾਂ ਕਿ ਇਹ ਖਬਰ ਲੋਕਾਂ ਤੱਕ ਉਜਾਗਰ ਕਰ ਸਕੀਏ ਅਤੇ ਪ੍ਰਕਾਸ਼ਿਤ ਕਰ ਸਕੀਏ ।
ਲੁਧਿਆਣਾ ਪਾਸਪੋਰਟ ਆਫਿਸ ਬਣਿਆ ਚਿੱਟੇ ਦਾ ਅੱਡਾ , ਚਾਹ ,ਜੂਸ ਅਤੇ ਕੁਲਚੇ ਦੀਆ ਰੇਹੜੀਆਂ ਵਾਲੇ ਬਣੇ ਨੇ ਏਜੇਂਟ , ਆਤਮ ਪਾਰਕ ਚੋਂਕੀ ਨੂੰ ਜਾਂਦੀ ਹੈ ਰਿਸ਼ਤਵਤ, ਇਸ ਲਈ ਨਹੀਂ ਕਰਦੇ ਰੇਡ , ਨਸ਼ੇੜੀ , ਚੋਰ ਅਤੇ ਜਮਾਨਤ ਤੇ ਆਏ ਗੁੰਡੇ ਲੋਕਾਂ ਨੂੰ ਅਵਾਜ਼ਾਂ ਮਾਰ ਬੁਲਾਂਦੇ ਤੇ ਜਲਦੀ ਕੰਮ ਕਰਵਾਓਣ ਦੇ ਮੰਗਦੇ 30 ਤੋਂ 35 ਹਾਜ਼ਰ ਰੁਪਏ

